ਸੱਚ ਲਿਖਾਂ ਤਾਂ ਹੀ ਹੱਥ ਨੇ ਬੰਨੇ
ਤੂਫ਼ਾਨ ਕੋਈ ਲੈ ਕੇ ਆਊਗਾ
ਖੜੇ ਧੋਖਿਆਂ ਨਾਲ ਜੋ ਮਹਿਲ ਨੇ ਕੀਤੇ
ਲੱੱਗਦਾ ਸਭ ਦੇ ਢਾਊਗਾ
ਇੱਜ਼ਤ ਕਰਾਂ ਵੈਸੇ ਸਭ ਦੀ
ਬਸ ਤੰਗ ਚਲਾਕੀਆਂ ਕਰਦੀਆਂ ਨੇ
ਜੀਹਨੇ ਕੀਤਾ ਉਹ ਖੁੱਲਾ ਫਿਰਦਾ
ਕਿਉਂ ਬੇਕਸੂਰ ਨੂੰ ਫੜਦੀਆਂ ਨੇ
ਕੱਪੜੇ ਤਨ ਤੋਂ ਘੱਟ ਦੇ ਜਾਂਦੇ
ਤੇ ਸਿਰ ਤੇ ਦਿਖਦੀ ਚੁੰਨੀ ਨੀ
ਕੱਪੜੇ ਲਾ ਕੇ ਅੰਗ ਦਿਖਾਵੇ
ਕੁੜੀ ਪੈਸੇ ਆਵੇ ਤੁੰਨੀ ਨੀਂ
ਚਿੱਟਾ ਦਾ ਬਹਿ ਗਿਆ ਟੀਕਾ ਭਰ ਕੇ
ਕਿੱਲੇ ਵਿਕ ਗਏ ਪਈਆਂ ਉਜਾੜਾਂ ਨੇ
ਉਤਾਂਹ ਤੋਂ ਥੱਲੇ ਤੱਕ ਦੀਆਂ
ਮਾਰ ਲਈਆਂ ਸਭ ਨਾੜਾਂ ਨੇ
ਵੋਟਾਂ ਦੇ ਕੇ ਜੋ ਵੀ ਚੁਣਿਆਂ
ਗਰੀਬ ਦਾ ਹੱਕ ਉਸੇ ਹੀ ਖਾਇਆ ਏ
ਕਹਿੰਦੇ ਸੰਭਾਲ ਲੋ ਆਪਣੇ ਸਾਂਭ ਜੇ ਸਕਦੇ
ਅਸੀਂ ਕਿਹੜਾ ਹੱਥ ਫੜ ਲਾਇਆ ਏ
ਗੱਲ ਥੋੜੀ ਜਿਹੀ ਦਿਲ ਤੇ ਲੱਗੀ
ਬਾਬੇ ਨਾਲ ਸੀ ਲੱਗ ਗਈ ਬਿਰਤੀ
ਪੰਨੇ ਭਰ ਭਰ ਜੱਗ ਤੇ ਸੁੱਟਾਂ
ਕਲ਼ਮ ਨਾਲ ਮੈਂ ਅੱਗ ਜੀ ਲਿਖ ਤੀ
ਘਰੋਂ ਬਾਹਰ ਗਿਆ ਸਾਮਾਨ ਲੈਣ ਸੀ
ਇੰਝ ਲੱਗਿਆ ਕੋਈ ਪਿੱਛਾ ਕਰਦਾ
ਸੁੰਨ ਸਾਨ ਜਾ ਰਾਹ ਹੋ ਗਿਆ
ਮੂੰਹ ਤੇ ਲੈ ਗਏ ਪਾ ਕੇ ਪਰਦਾ
ਪਰਦਾ ਚੁੱਕਿਆ ਧੁੰਧਲਾ ਪਣ ਸੀ
ਬਾਬਿਆਂ ਵਾਲੇ ਬਾਣੇ ਸੀ
ਡੀਸੀ ਬਣ ਕੇ ਸਵਾਲ ਜੇ ਪੁੱਛਣ
ਲੱਗਿਆ ਜਿਵੇਂ ਕਿ ਥਾਣੇ ਸੀ
ਫਿਰ ਚਾਰ ਜਾਣੇ ਘੇਰ ਕੇ ਖੜ ਗੇ
ਜੋ ਲਿਖਦਾ ਕਹਿੰਦੇ ਜੱਚਦਾ ਨਹੀਂ
ਬਹੁਤ ਟਾਈਮ ਬਾਅਦ ਹੱਥ ਏ ਆਇਆ
ਅੱਜ ਤੂੰ ਕਾਕਾ ਬੱਚਦਾ ਨਹੀਂ
ਮੈਂ ਕਿਹਾ ਹੱਥ ਅਕਲ ਨੂੰ ਮਾਰ ਕੇ ਸੋਚ ਲੋ
ਖੋਰੇ ਅਕਲ ਟਿਕਾਣੇ ਆ ਜੇ
ਥੋਡੀ ਕੀਤੀ ਇੱਕ ਗ਼ਲਤੀ ਨਾਲ
ਦੇਖਿਓ ਕਾਲ ਨਾ ਸਿਰਹਾਣੇ ਆ ਜੇ
ਆਪਦੇ ਜਾਣੀਂ ਮਾਰ ਕੇ ਸੁੱਟ ਗਏ
ਲੰਘਿਆ ਬਹੁਤ ਸੀ ਦਰਦਾਂ ਚੋਂ,
ਮੈਂ ਤਾਂ ਕਿਹਾ ਸੀ ਉਹਨਾਂ ਨੂੰ
ਜੇ ਕਿਤੇ ਮੈਂ ਜਿਉਂਦਾ ਬਚ ਗਿਆ
ਥੋਡਾ ਵੰਸ਼ ਮੁਕਾ ਦਿਉ ਫਰਦਾਂ ਚੋਂ।