ਚੋਰ ਨਾ ਗੁੱਝਾ ਚੋਰੀ ਤੋਂ
ਦਿਹਾੜੀਦਾਰ ਦੀ ਬੋਰੀ ਚੋਂ
ਆਟਾ ਸਬਜ਼ੀ ਮੁੱਕੇ ਰਹਿੰਦੇ,
ਬਾਹਲੇ ਚੰਗਿਆਂ ਦਾ ਜ਼ਮਾਨਾ
ਆਪ ਬਾਹਰ ਤਾਂ ਅੰਦਰ ਨਾਨਾ
ਅਸਲੀ ਪਾਪੀ ਲੁਕੇ ਰਹਿੰਦੇ
ਉਹਦੀ ਲੀਲਾ ਸਮਝੋਂ ਬਾਹਰ ਈ ਏ
ਉਹੀ ਰਾਜਾ ਉਹੀ ਰਾਣੀ ਚ ਆ
ਉਹ ਦਿਖਦਾ ਨਹੀਂ ਪਰ ਦੇਖ ਸਕਦਾ
ਇੱਥੇ ਤੇਰੇ ਮੇਰੇ ਸਭ ਹਾਣੀ ਚ ਆ
ਮੇਰਾ ਰੱਬ ਤਾਂ ਸਭ ਦੀਆਂ ਝੋਲੀਆਂ ਭਰਦਾ
ਕੱਖ ਤੇ ਲੱਖ ਦੀ ਢਾਣੀ ਚ ਆ
ਵਕਤ ਦੇ ਅੱਖਰਾਂ ਨੂੰ ਸਭ ਪਤਾ
ਕੌਣ ਕਿੰਨੇ ਕ ਪਾਣੀ ਚ ਆ ।