ਮੁੜ ਕੇ ਨਹੀਂ ਆਉਂਦੇ
ਜੋ ਦਿਨ ਬਚਪਨ ਦੇ ਲੰਘੇ
ਖਵਾਇਸ਼ਾਂ ਵੱਡੀਆਂ ਨਹੀਂ ਸੀ
ਸਭ ਮਿਲ ਜਾਂਦਾ ਸੀ ਮੰਗੇ
ਹੌਲੀ ਹੌਲੀ ਵੱਡੇ ਹੋਏ
ਜ਼ਿੰਮੇਵਾਰੀਆਂ ਘੇਰਿਆ ਸੀ
ਚੈਨ ਨਾਲ ਸਾਹ ਲੈਣ ਨਹੀਂ ਦਿੱਤਾ
ਕਦੇ ਹਾਲਾਤਾਂ ਮੇਰਿਆ ਸੀ
ਕੱਖ ਤੋਂ ਲੱਖ ਤਾਂ ਬਣ ਗਿਆ
ਪਰ ਰੱਜ਼ ਨਹੀਂ ਆਇਆ ਨੀਤਾਂ ਚ
ਬਹੁਤ ਵੱਡਾ ਫ਼ਰਕ ਹੈ ਸੱਜਣਾ
ਪਹਿਲੀਆਂ ਤੇ ਹੁਣ ਦੀਆਂ ਰੀਤਾਂ ਚ
ਘਰ ਤਾਂ ਕਈ ਆਪਦੇ ਨਾਂ ਕਰ ਲਏ
ਕਈ ਨਾਂ ਸ਼ਹਿਰ ਕਰ ਆਇਆ
ਕਦੇ ਟਿਕ ਕੇ ਨਹੀਂ ਬੈਠੇ
ਜਦੋਂ ਦਾ ਜਵਾਨੀ ਚ ਪੈਰ ਧਰ ਆਇਆ।