ਪ੍ਰਦੇਸ਼ ਕਹਿ ਲੋ ਦੇਸ਼ ਕਹਿ ਲੋ
ਸਾਧਾਂ ਚ ਚੋਰ ਭਾਵੇਂ ਭੇਸ਼ ਕਹਿ ਲੋ
ਲੱਚਰਪੁਣਾ ਤਾਂ ਟਰੈਡਿੰਗ ਚ
ਮੇਰੀ ਗੱਲ ਕੋਈ ਕਰਦਾ ਨਹੀਂ
ਕਿਸਾਨ ਹਾਂ ਦਿਹਾੜੀਦਾਰ ਹਾਂ
ਸਾਡੇ ਨਾਲ ਸੱਚ ਲਈ ਕੋਈ ਖੜਦਾ ਨਹੀਂ
ਦੁੱਖਾਂ ਨੇ ਜ਼ਿੰਦਗੀ ਤਬਾਹ ਕੀਤੀ
ਜੀਣਾ ਦੁੱਭਰ ਕੀਤਾ ਲੋਕਾਂ ਨੇ
ਚਿੱਟੇ ਨੇ ਸ਼ੇਰ ਮਾਰੇ
ਧੰਦਾ ਜਿਸਮੀ ਹੋ ਗਿਆ ਚੌਂਕਾ ਤੇ
ਕਹਿੰਦੇ ਖੱਟਿਆ ਕੀ ਤੂੰ ਜ਼ਿੰਦਗੀ ਤੋਂ
ਮੈਂ ਕਿਹਾ ਪਿਆਰ ਖੱਟੀ ਬੈਠੇ ਆ
ਕਿਵੇਂ ਚੜਦੇ ਸੂਰਜ ਢਹਿੰਦੇ ਹੁੰਦੇ
ਉਹ ਵਾਰ ਖੱਟੀ ਬੈਠੇ ਆ
ਏਕਤਾ ਕਰ ਲੋ ਪੰਜਾਬ ਬਚਾ ਲੋ
ਉਹ ਫਿਰ ਟੋਟੇ ਕਰਨ ਆਉਣਗੇ
ਦੌਰ ਦਰਿੰਦਗੀ ਸ਼ੁਰੂ ਹੋ ਜਾਣਾ
ਆਪਣੇ ਆਪਣਿਆਂ ਨੂੰ ਢਾਹੁਣ ਗੇ
ਫਰਕ ਜੇ ਛੱਡ ਦਿਉ ਜਾਤ ਪਾਤ ਦੇ
ਡੋਰਾਂ ਛੱਡ ਦੋ ਬਾਬੇ ਤੇ
ਬੋਲੇ ਸੋ ਨਿਹਾਲ ਦਾ ਨਾਅਰਾ ਲਾ ਕੇ
ਰਾਜਾ ਵੀ ਡਰੂ ਇੱਕ ਦਾਬੇ ਤੇ
ਮਿਹਨਤ ਮੇਰੀ ਖਾਵੇ ਕੌਣ
ਲੀਡਰ ਅਫਸਰ ਇਹ ਸਰਕਾਰਾਂ ਹੀ ਨੇ
ਮਾਰ ਮਾਰ ਕੇ ਸੱਚ ਦੱਬ ਧਰਤੀ ਚ
ਪਹਿਲਾਂ ਵੀ ਤਾਂ ਮਾਰੀਆਂ ਮਾਰਾਂ ਹੀ ਨੇ
ਰੱਬ ਤੋਂ ਕਿੱਥੋਂ ਡਰਦੇ
ਡੰਗਰ ਡੰਗਰ ਵਾਲੀਆਂ
ਹਰਕਤਾਂ ਕਰਨੋਂ ਕਿੱਥੋਂ ਟੱਲਦੇ ਆ
ਮਿੱਟੀ ਹੀ ਆ ਤਾਂ ਫਿਰ ਕੀ ਏ
ਸਾਡੇ ਸਿਰੋਂ ਵੀ ਕਈਆਂ ਦੇ ਘਰ ਚੱਲਦੇ ਨੇ