1. ਵੇ ਤੂੰ ਉਮਰਾਂ ਦੀ ਸੀ ਗਾ ਗੱਲ ਕਰਦਾ
ਹਾਲੇ ਸਾਲ ਵੀ ਨੀਂ ਸੀ ਹੋਇਆ ਲੱਗੀ ਨੂੰ...
ਵੇ ਕਿਵੇਂ ਇਲਜ਼ਾਮ ਸਾਡੇ ਉੱਤੇ ਦਾ ਗਿਆ
ਕੀ ਸਮਝੇਗਾ ਸੱਟ ਸਾਡੇ ਵੱਜੀ ਨੂੰ...
ਕਿੰਝ ਰਹੀਏ ਤੇਰੇ ਤੋਂ ਬਿਨਾਂ ਦੱਸੀ ਤੂੰ ਤਰੀਕਾ ਛੱਡ ਜਾਣ ਵਾਲਿਆਂ...
ਕਿੰਝ ਭੁੱਲ ਜਾਈਏ ਤੈਨੂੰ ਵੇ ਸਾਡੇ ਸਾਹਾਂ ਵਿੱਚ ਤੂੰ ਰਹਿਣ ਵਾਲਿਆਂ...
2. ਪੁੱਛਿਆ ਨੀਂ ਜਾਣਾ ਇੱਕ ਵੀ ਸਵਾਲ ਦੇ...
ਐਨਾ ਤੜਫ਼ੇਗਾ ਦੱਸਿਆ ਨੀਂ ਜਾਣਾ ਹਾਲ ਵੇ......
ਥੋੜਾ ਸੋਚ ਲੈਂਦਾ ਸਾਡੇ ਬਾਰੇ ਕਦਰ ਕਰੀ ਤੂੰ ਕਹਿਣ ਵਾਲਿਆਂ....
ਕਿੰਝ ਭੁੱਲ ਜਾਈਏ ਤੈਨੂੰ ਵੇ ਸਾਡੇ ਸਾਹਾਂ ਵਿੱਚ ਤੂੰ ਰਹਿਣ ਵਾਲਿਆਂ...
ਪ੍ਰੀਤ ਸੰਧੂ ✍🏼