ਉਮਰਾਂ ਦੀ ਸਾਂਝ ਪਾਉਣੀ ਸੌਖੀ ਗੱਲ ਨਹੀ।
ਤੂੰ ਵੀ ਤਾਂ ਹੁੰਗਾਰਾ ਭਰਿਆ ਸੀ ਨਾ।।
ਚੱਲ ਮੰਨ ਲੈਣੇ ਆ ਮਾੜੇ ਆ ਤੇਰੇ ਲਈ...
ਚਾਰ ਸਾਲ ਤੂੰ ਵੀ ਨਾਲ ਖੜਿਆ ਸੀ ਨਾ।।
ਉਦੋਂ ਕਿਹਾ ਸੀ ਵਖਤ ਕੱਟਣਾ ਔਖਾ ਹੋਉਗਾ...
ਤੂੰ ਨਾਲ ਰਹਿਣ ਦਾ ਵਾਅਦਾ ਕਰਿਆ ਸੀ ਨਾ।।
ਚੱਲ ਜੇ ਮਾੜੇ ਸੀ ਤਾਂ ਚਾਰ ਸਾਲ ਸੰਭਾਲਿਆ ਕਿਉਂ...
ਤੂੰ ਰੋਂਦੀ ਨੂੰ ਹੱਸਣ ਉਦੋਂ ਲਾਇਆ ਸੀ ਨਾ।।
ਚੱਲ ਮੰਨਦੇ ਆ ਰੋਕਦੇ ਟੋਕਦੇ ਲੜਦੇ ਝਗੜਦੇ ਸੀ...
ਫਿਰ ਵੀ ਤੂੰ ਬੱਚਿਆਂ ਵਾਂਗ ਰੱਖਿਆ ਸੀ ਨਾ।।
ਚੱਲ ਹੋਰ ਛੱਡ ਏ ਦੱਸ ਸੰਧੂਆ ਤੂੰ ਸਾਨੂੰ..
ਆਪਣੀ ਮਾਂ ਨੂੰ ਮਾਂ ਕਹਿਣ ਪ੍ਰੀਤ ਲਾਇਆ ਸੀ ਨਾ।।
ਪ੍ਰੀਤ ਸੰਧੂ ✍️