ਮੇਰੇ ਸੱਦਾ-ਪੱਤਰ ਦਰਦਾਂ ਘਰ ਕਿਵੇਂ ਜਾ ਪਹੁੰਚੇ ?
ਮੈਂ ਤਾਂ ਲਿਖੇ ਸੀ ਉਹਨਾਂ ਉੱਤੇ, ਖੁਸ਼ੀਆਂ ਦੇ ਸਿਰਨਾਵੇਂ।
ਤੂੰ ਇਸ ਜਨਮ 'ਚ ਮੇਰੇ ਕੋਲੋਂ ਕਿੱਥੇ ਲੁਕ ਜਾਵੇਂਗਾ?
ਮੈਨੂੰ ਤਾਂ ਚੇਤੇ ਨੇ ਪਿਛਲੇ ਜਨਮਾਂ ਦੇ ਸਿਰਨਾਵੇਂ।
ਅੱਜਕੱਲ ਬੰਦਾ ਬਣ ਗਿਐ ਕੇਵਲ ਟੈਲੀਫ਼ੋਨ ਦਾ ਨੰਬਰ,
ਹੁਣ ਕੀ ਕਰਨੇ ਪਿੰਡਾਂ, ਪੱਤੀਆਂ, ਗਲੀਆਂ ਦੇ ਸਿਰਨਾਵੇਂ ?
×=──⋆⋅☆⋅⋆──=×