shayari4u shayari4u

ਹੇ ਇਸਤ੍ਰੀ, ਉਠ

ਹੇ ਇਸਤ੍ਰੀ, ਉਠ ! ਕਿ ਸ਼ਾਇਦ ਤੂੰ ਕਾਮਯਾਬ ਥੀਵੇਂ,
ਉੱਠ, ਕਿ ਬਹਿਣ ਦਾ ਵੇਲਾ ਨਹੀਂ,
ਜਾਗ, ਕਿ ਸਾਉਣ ਦਾ ਸਮਾਂ ਨਹੀਂ,
ਜ਼ਮਾਨਾ ਤੇਰੀ ਉਡੀਕ ਵਿਚ ਹੈ,
ਕੁਦਰਤ ਤੇਰੇ ਇੰਤਜ਼ਾਰ ਵਿਚ,
ਰੱਬ ਤੇਰੇ ਇਸਤਕਬਾਲ ਲਈ ਖੜਾ ਹੈ,
ਰੱਬਤਾ ਤੇਰੀ ਆਓ-ਭਗਤ ਲਈ !....
ਡਾ. ਦੀਵਾਨ ਸਿੰਘ ਕਾਲੇਪਾਣੀ