Vicky Preet Vicky Preet

ਤੱਕਦੇ ਲੋਕੀ ਪਿਆਰ

ਤੱਕਦੇ ਲੋਕੀ ਪਿਆਰ ਨਹੀਂ ਸ਼ੌਹਰਤ ਨੂੰ ਤੱਕਦੇ ਨੇ,
ਬਾਜ਼ ਦੇ ਵਾਗੂੰ ਪੈਸੇ ਉੱਤੇ ਨਜ਼ਰਾਂ ਰੱਖਦੇ ਨੇ।
ਜੇਬ ਦੇਖ ਕੇ ਅੱਜ-ਕੱਲ੍ਹ ਯਾਰੀ ਲਾਉਂਦੇ ਨੇ ਲੋਕੀ,
ਯਾਰੀ ਲਾ ਕੇ ਯਾਰੀ ਵਿੱਚੋਂ ਫ਼ਾਇਦੇ ਚੱਕਦੇ ਨੇ।
ਫ਼ਿਤਰਤ ਜਿਹਨਾਂ ਦੀ ਲੁੱਟਣਾ ਦੱਸ ਲੁਟਾਵਣਗੇ ਕੀ ਓ,
ਵਿੱਕੀਆ" ਐਸੇ ਲੋਕ ਕਿਸੇ ਨੂੰ ਦੇ ਕੀ ਸਕਦੇ ਨੇ।
ਮੁੰਹ ਵਿੱਚ ਬੋਲਕੇ ਰਾਮ ਬਗਲ ਵਿੱਚ ਛੁਰੀ ਚਲਾ ਜਾਂਦੇ,
ਅੱਜ-ਕੱਲ੍ਹ ਏਦਾਂ ਦੇ ਲੋਕੀ ਹੀ ਧਰਤੀ ਤੇ ਵੱਸਦੇ ਦੇ।