ਊੜਾ ਆੜਾ ਈੜੀ ਉੱਚੀ ਉੱਚੀ ਬੋਲਦੇ
ਸੱਸੇ ਹਾਹੇ ਤਾਈਂ ਪੂਰਾ ਗਲਾ ਖੋਲ੍ਹਦੇ
ਕੱਕਾ ਖੱਖਾ ਗੱਗਾ ਜੋਸ਼ ਪੈਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ
ਘੱਗਾ ਬੋਲ ਚੇਤੇ ਫੇਰ ਘਰ ਆਂਵਦਾ
ਚੱਚਾ ਛੱਛਾ ਜੱਜਾ ਸੀ ਜੰਜ਼ੀਰ ਪਾਂਵਦਾ
ਝੱਝਾ ਝੰਡਾ ਛਪਿਆ ਬਕਾਇਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ
ਟੈਂਕਾ ਠੱਠਾ ਡੱਡਾ ਜਦੋਂ ਢੱਢਾ ਬੋਲਣਾ
ਣਾਣਾ ਤੱਤਾ ਤੋਤਲੀ ਜ਼ੁਬਾਨੋਂ ਤੋਲਣਾ
ਅੱਖਰ ਉਚਾਰਨਾ ਅਲਹਿਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ
ਥੱਥਾ ਥਣਾਂ ਵਿੱਚੋਂ ਦੱਦਾ ਦੁੱਧ ਚੋਵਣਾ
ਧੱਧਾ ਧੰਦ ਇਹ ਹਰ ਘਰ ਹੋਵਣਾ
ਨੰਨਾ ਪੱਪਾ ਫੱਫਾ ਫੁੱਲ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ
ਬੱਬਾ ਬੱਕਰੀ ਤੇ ਹੁੰਦੀ ਭੱਭਾ ਭੇਡ ਜੀ
ਮੰਮਾ ਯੱਯਾ ਰਾਰਾ ਲੱਲਾ ਲਾਟੂ ਖੇਡ ਜੀ
ਵਾਧੂ ਸਾਨੂੰ ਚਾਅ ਬਣੀ ਲੈਅ ਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ
ਙੰਙਾ ਞੰਞਾ ਣਾਣਾ ੜਾੜਾ ਖਾਲੀ ਹੁੰਦੇ ਨੇ
ਬਿੰਦੀ ਵਾਲੇ ਅੱਖਰ ਸਵਾਲੀ ਹੁੰਦੇ ਨੇ
ਖਜ਼ਾਨਾ ਜਿਵੇਂ ਸ਼ੇਰੂ ਡੂੰਘੀ ਨੈਅ ਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ
(ਸ਼ੇਰੂ ਕੇਸਰ)
🙏