ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਗਿੱਧਾ ਗਿੱਧਾ ਕਰੇ ਮੇਲਣੇ,
ਗਿੱਧਾ ਗਿੱਧਾ ਕਰੇ ਮੇਲਣੇ,
ਗਿੱਧਾ ਪਊ ਬਥੇਰਾ,
ਨਜ਼ਰ ਮਾਰ ਕੇ ਵੇਖ ਮੇਲਣੇ,
ਭਰਿਆ ਪਿਆ ਬਨੇਰਾ,
ਸਾਰੇ ਪਿੰਡ ਦੇ ਲੋਕੀਂ ਆ ਗਏ,
ਕੀ ਬੁੱਢਾ ਕੀ ਠੇਰਾ…
ਮੇਲਣੇ ਨੱਚ ਲੈ ਨੀ,
ਦੇ ਲੈ ਸ਼ੌਕ ਦਾ ਗੇੜਾ…
.. Read more >>
ਬੇਰੀਏ ਨੀ ਤੈਨੂੰ ਬੇਰ ਲੱਗਣਗੇ,
ਟੀਸੀ ਲੱਗਣ ਗੜੌਂਦੇ…
ਬੇਰੀਏ ਨੀ ਤੈਨੂੰ ਬੇਰ ਲੱਗਣਗੇ,
ਟੀਸੀ ਲੱਗਣ ਗੜੌਂਦੇ…
ਦੋ ਛੜੇ ਵਿਖਾਵਾਂ ਵੇ,
ਰਾਂਝਣਾ ਇੱਲ੍ਹਾਂ ਵਾੰਗੂ ਭਾਉਂਦੇ…
ਦੋ ਛੜੇ ਵਿਖਾਵਾਂ ਵੇ,
ਰਾਂਝਣਾ ਇੱਲ੍ਹਾਂ ਵਾੰ .. .. Read more >>
ਮਾਪਿਆਂ ਦੇ ਘਰ ਪਲੀ ਲਾਡਲੀ,
ਮਾਪਿਆਂ ਦੇ ਘਰ ਪਲੀ ਲਾਡਲੀ,
ਖਾਵਾਂ ਦੁੱਧ ਮਲਾਈਆਂ…
ਬਈ ਤੁਰਦੀ ਦਾ ਲੱਕ ਝੂਟੇ ਖਾਵੇ,
ਤੁਰਦੀ ਦਾ ਲੱਕ ਝੂਟੇ ਖਾਵੇ,
ਪੈਰੀਂ ਝਾਂਜਰਾਂ ਪਾਈਆਂ…
ਗਿੱਧੇ ਵਿੱਚ ਨੱਚਦੀ ਦਾ,
ਦੇਵੇ ਰੂਪ ਦੁਹਾਈਆਂ…
.. Read more >>
ਮੈਨੂੰ ਕਹਿੰਦਾ ਸੂਟ ਨੀ ਪਾਉਂਦੀ,
ਮੈਨੂੰ ਕਹਿੰਦਾ ਸੂਟ ਨੀ ਪਾਓਂਦੀ,
ਮੈਂ ਪਾ ਲਿਆ ਚਿੱਟਾ…
ਜੇਠ ਦੀ ਨਜ਼ਰ ਬੁਰੀ,
ਮੇਰਾ ਟੁੱਟ ਗਿਆ ਗਿੱਟਾ…
ਜੇਠ ਦੀ ਨਜ਼ਰ ਬੁਰੀ,
ਮੇਰਾ ਟੁੱਟ ਗਿਆ ਗਿੱਟਾ…
ਬਾਰੀ ਬਰਸੀ ਖੱਟਣ ਗਿਆ ਸੀ,
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੇ ਛੋਲੇ…
ਨੀ ਮੈਂ ਸੱਸ ਕੁੱਟਣੀ,
ਕੁੱਟਣੀ ਸੰਦੂਕਾਂ ਓਹਲੇ…
ਨੀ ਮੈਂ ਸੱਸ ਕੁੱਟਣੀ,
ਕੁੱਟਣੀ ਸੰਦੂਕਾਂ ਓਹਲੇ
ਦਿਓਰ ਮੇਰੇ ਨੇ ਇਕ ਦਿਨ ਲੜਕੇ,
ਖੂਹ ਤੇ ਪਾ ਲਿਆ ਚੁਬਾਰਾ,
ਤਿੰਨ ਭਾਂਤ ਦੀ ਇੱਟ ਲਵਾਈ,
ਚਾਰ ਭਾਂਤ ਦਾ ਗਾਰਾ,
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
ਧਾਵੇ ਧਾਵੇ ਧਾਵੇ…
ਰਾਹ ਜਗਰਾਵਾਂ ਦੇ,
ਮੁੰਡਾ ਪੜ੍ਹਨ ਸਕੂਲੇ ਜਾਵੇ,
ਰਾਹ ਵਿਚ ਕੁੜੀ ਦਿਸਗੀ,
ਮੁੰਡਾ ਵੇਖ ਕੇ ਨੀਵੀਆਂ ਪਾਵੇ,
ਜਦ ਕੁੜੀ ਦੂਰ ਲੰਘ ਗਈ,
ਮੁੰਡਾ ਦੱਬ ਕੇ ਚੰਗਿਆੜਾਂ ਮਾਰੇ,
ਫੇਲ ਕਰਾ ਤਾ ਨੀ…
ਤੈਂ ਲੰਮੀਏ ਮੁਟ .. .. Read more >>
ਤੇਰੀ ਮਾਂ ਬੜੀ ਕੁਪੱਤੀ,
ਮੈਨੂੰ ਪਾਉਣ ਨਾ ਦੇਵੇ ਜੁੱਤੀ,
ਵੇ ਮੈਂ ਜੁੱਤੀ ਪਾਉਣੀ ਐ,
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ…
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ…
ਏਧਰ ਕਣਕਾਂ,
ਓਧਰ ਕਣਕਾਂ,
ਵਿੱਚ ਕਣਕਾਂ ਦੇ ਗੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…