ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਗੁਨਾਂਹ ਬੇਸ਼ੁਮਾਰ ਕੀਤੇ ਨੇ ਅਸੀਂ
😊
ਸਮਝ ਨੀ ਆਉਂਦੀ
ਸਕੂਨ ਮੰਗੀ ਏ ਜਾ ਮਾਫ਼ੀ 🙏🏻
ਰਿਸ਼ਤਿਆਂ ਦੀ ਦੁਨੀਆਂ
ਵਿੱਚ ਅਸੀਂ ਥੋੜ੍ਹੇ ਕੱਚੇ ਨਿਕਲੇ,
ਲੋਕ ਖੇਡਦੇ ਰਹੇ ਤੇ
ਅਸੀਂ ਨਿਭਾਉਂਦੇ ਰਹੇ
ਕਿਸਮਤ ਦਾ ਵੀ ਕੋਈ ਕਸੂਰ ਨਈ
ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ
ਜੋ ਕਿਸੇ ਹੋਰ ਦਾ ਹੁੰਦਾ..
😊😊
ਨਹੀਂ ਰਹਿੰਦਾ ਕੋਈ ਵੀ ਸ਼ਖਸ਼
ਅਧੂਰਾ ਕਿਸੇ ਤੋਂ ਬਿਨਾਂ,
ਵਕਤ ਲੰਘ ਜਾਂਦਾ ਹੈ,
ਕੁਝ ਗਵਾ ਕੇ,
ਤੇ ਕੁਝ ਪਾ ਕੇ,
ਚਿੱਤ ਕਰਦਾ ਏ ਮਾਰ ਉਡਾਰੀ ਬਚਪਨ ਦੇ ਵਿੱਚ ਜਾਵਾਂ
ਧੋਖੇ ਦਾ ਏ ਨਾਮ ਜਵਾਨੀ ਮੁੜ ਕੇ ਨਾ ਕਦੇ ਆਵਾਂ
😊😊
ਸੌ ਵੀ ਜੋੜੇ, ਲੱਖ ਵੀ ਜੋੜੇ
ਜੋੜ ਤਾ ਮੈ ਕਰੋੜ ਲਏ..
ਬਾਹਰੋ ਤਾ ਮੈ ਸੱਭ ਥਾਂ ਜੁੜ ਗਿਆ
ਪਰ ਅੰਦਰੋ ਨਾਤੇ ਤੋੜ ਲਏ
😢😢
ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ,
ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ
ਜੀ ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ
ਮਹਿੰਗੇ ਇਸ ਦੌਰ ਵਿੱਚ ਮਹਿੰਗੀਆਂ ਮੁਹੱਬਤਾਂ
ਪੁੱਛੋ ਨਾ ਜੀ ਕਿਹੜੇ ਮੁੱਲ ਪੈਂਦੀਆਂ ਮੁਹੱਬਤਾਂ
ਕੀ ਹੋਇਆ ਅੱਜ ਕੱਲੇ ਰਹਿ ਗਏ,
ਦੁੱਖ ਹਿਜ਼ਰਾਂ ਦੇ ਮੈਂ ਸੇਕੇ ਨੇ,
ਇਹ ਧੌਖਾ ਕਹਿ ਲਵੋ ਜਾਂ ਖੇਡ ਖ਼ੁਦਾ ਦੀ,
ਇੱਥੇ ਦੇਣੇ ਪੈਂਦੇ ਲੇਖੇ ਨੇ...