ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੇਰੇ ਜਾਣ ਦੇ ਮਗਰੋਂ..
ਦਿਲ ਵਿਁਚ ਵਿਛੇ ਬਿਰਹੋਂ ਦੇ ਸੱਥਰ ਨੇ...
ਹੁਣ ਜਿਂਦਗੀ ਵਿਚ ਕੁਝ ਨਹੀ..
ਕੋਰੇ ਕਾਗਜ਼ ਕਲਮ ਤੇ ਕੁਝ ਅੱਖਰ ਨੇ
ਹੌਲੀ ਹੌਲੀ ਜ਼ਿੰਦਗੀ ਮੇਰੀ ਚੱਲਦੀ ਜਾਣੀ ਏ ....
ਤੂੰ ਨਾਲ ਸੀ ਕਦੇ ਮੇਰੇ ਇਹ ਗੱਲ ਬਹੁਤ ਪੁਰਾਣੀ ਏ!!!!
ਪਤਾ ਵੀ ਹੈ ਉਮੀਂਦ ਬਹੁਤ ਤਕਲ਼ੀਫ ਦਿੰਦੀ ਹੈ
ਫਿਰ ਵੀ ਹਰ ਕਿਸੇ ਤੋਂ ਉਮੀਂਦ ਜਹੀ ਰਹਿੰਦੀ ਹੈ
😓😓
ਚਿਹਰੇ ਤੇ ਮਾਸਕ ਰਖੀ ਦਾ ਆ !!
ਮਜਾਲ ਆ! 😛
ਕਿਸੇ ਨੂੰ ਪਤਾ ਲਗਜੇ😌😌
ਅੰਦਰ ਕਿੰਨੇ ਦਰਦ ਛੁਪੇ ਆ💖💖
ਤੇਰੀ ਲੱਗੇ ਫੇਰ ਟੁੱਟੇ, ਸਾਡੇ ਵਾਂਗ ਕੱਲਾ ਹੋਵੇਂ,
ਹਾਸਿਆਂ ਦੇ ਕਾਤਲਾਂ ਵੇ,ਤੂੰ ਵੀ ਭੁੱਬਾਂ ਮਾਰ ਰੋਵੇਂ
ਜਿਨ੍ਹਾਂ ਦੇ ਅੰਦਰ ਚੁੱਪ ਹੂੰਦੀ ਐ
ਉਹਨਾਂ ਲਈ ਚੱਲਦੇ ਸਾਹ ਵੀ ਖੜਕਾ ਹੂੰਦੇ ਆ🥀🖤
ਤਿੜ ਉਹ ਵੀ ਜਾਦੇਂ ਨੇ
ਜੋ ਕਿਸੇ ਨੂੰ ਜੁੜਦਾ ਨਹੀ ਦੇਖ ਸਕਦੇ,,,,
ਸਾਰੀਆਂ ਖੁਸੀਆਂ ਨੂੰ ਮਿਲਾ ਕੇ ਦੇਖਿਆਂ ਮੈਂ
ਪਰ ਤੇਰੇ ਜਾਣ ਦਾ ਗ਼ਮ ਜਿਆਦਾ!
ਕੰਧਾ ਵੀ ਸੁਣ ਲੈਦੀਆਂ ਨੇ ਚੀਂਕਾਂ ਮੇਰੀਆਂ
ਬਸ ਮੇਰੇ ਅਪਣੇ ਹੀ ਕੁਝ ਬੋਲੇ ਬਣੇ ਬੈਠੇ ਨੇ 😞💔