ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
*ਸ਼ੁਰੂਆਤ ਤਾਂ ਸਾਰੇ,*
*ਚੰਗੀ ਹੀ ਕਰਦੇ ਆ,*
*ਮਸਲਾ ਤਾਂ ਸਾਰਾ,*
*ਅਖੀਰ ਤੱਕ*
*ਚੰਗੇ ਰਹਿਣ ਦਾ ਹੁੰਦਾ...*
*ਮਿੱਟੀ ਦੇ ਬਣੇ ਘਰ ਹੀ ਮਜਬੂਤ ਸੀ,*
*ਜਦੋਂ ਦਾ ਸੀਮਿੰਟ ਆ ਗਿਆ,*
*ਘਰ ਟੁੱਟਣ ਲੱਗ ਪਏ...*
*ਮਨ ਖਰਾਬ ਹੋਵੇ ਤਾਂ ਵੀ ਸ਼ਬਦ ਖਰਾਬ ਨਾ ਬੋਲੋ ,*
*ਕਿਉਕਿ ਬਾਅਦ ਵਿੱਚ ਮਨ ਚੰਗਾ ਹੋ ਸਕਦਾ ਪਰ ਸ਼ਬਦ ਨਹੀਂ..*
*ਡਾਵਾਂਡੋਲ ਹੋਏ ਪੈਰਾਂ ਤੇ,*
*ਸਭ ਨਜ਼ਰ ਹੁੰਦੀ,*
*ਕਿੰਨਾ ਬੋਝ ਆ ਸਿਰ ਤੇ,*
*ਕੋਈ ਨਹੀਂ ਵੇਖਦਾ....*
*ਗੋਰਿਆਂ ਤੋਂ ਅਜ਼ਾਦੀ ਤਾਂ ਮਿਲਗੀ,*
*ਆਹ ਭ੍ਰਿਸਟਾਚਾਰ ਤੋਂ ਮੁਕਤੀ ਬਾਕੀ ਆ,*
*"ਸ਼ਹੀਦ ਭਗਤ ਸਿੰਘ" ਦਾ ਸੁਪਨਾ ਸੀ ਜੋ,*
*ਅਜੇ ਉਹ ਪੂਰਾ ਹੋਣਾ ਬਾਕੀ ਆ...*
*"ਇਨਕਲਾਬ ਜ਼ਿੰਦਾਬਾਦ"*
🚩🚩🚩🚩🚩🚩🚩🚩🚩🚩
*ਚਿਹਰੇ ਦੀਆਂ ਮੁਸਕਾਨਾਂ ਨਾਲ,*
*ਦਿਲਾਂ ਦੇ ਦਰਦ ਨਹੀਂ ਮਾਪੇ ਜਾਂਦੇ....*
*ਇਨਸਾਨ ਨਹੀਂ ਬੋਲਦਾ,*
*ਉਸਦੇ ਦਿਨ ਬੋਲਦੇ ਆ,*
*ਜਦੋਂ ਦਿਨ ਨਹੀਂ ਬੋਲਦੇ,*
*ਇਨਸਾਨ ਲੱਖ ਵਾਰ ਬੋਲੀ ਜਾਵੇ,*
*ਕੋਈ ਨਹੀਂ ਸੁਣਦਾ...*
*ਅਸਲ ਬੰਦਾ ਉਹ...*
*ਜਿਹਦੇ ਕੋਲ ਬਹਿ,*
*ਚਾਨਣ ਤੇ ਸਕੂਨ ਮਹਿਸੂਸ ਹੋਵੇ,*
*ਤੇ ਜਿਊਣਾ ਆ ਜਾਵੇ...*
ਤੇਰੇ ਵਾਂਗੂ
ਸੋਚ ਰਹੀ ਹਾਂ,
ਤੇਰੀਆਂ ਯਾਦਾਂ ਨੂੰ ਸਮੇਟ
ਕਿਸੇ ਨਹਿਰ ਵਿਚ ਸੁੱਟ ਆਵਾਂ
ਜਾਂ ਉਂਗਲ ਫੜ੍ਹ ਛੱਡ ਆਵਾਂ
ਕੁਦਰਤ ਦੀ ਗੋਦ ਚ
ਕਿਸੇ ਐਵੇਂ ਦੀ ਜਗਾਹ ਤੇ
ਜਿੱਥੇ ਜਾ ਕੇ ਮੈਨੂੰ ਸਕੂਨ ਮਿਲ਼ੇ
ਜਿੱਥੇ ਜਾ ਇਹਨਾਂ .. .. Read more >>