ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੋਹਣੇ ਯਾਰ ਦੇ ਮੁੱਖ ਵਿਚੋ ਰੱਬ ਦਿਸਦਾ,
ਹੁਣ ਦੋਨਾ ਵਿਚੋ ਨਾਮ ਲਵਾ ਕਿਸਦਾ,
ਰੱਬਾ ਵੇ ਮੈਨੂੰ ਮਾਫ਼ ਕਰੀ,
ਤੇਰੇ ਚੋ ਯਾਰ ਨਹੀ,
ਯਾਰ ਚੋ ਤੂੰ ਦਿਸਦਾ।।
ਤੇਰੇ ਬਾਰੇ ਰੋਜ ਹੀ ਲਿਖ ਦਾ ਮੈ,
ਪਰ ਸੇ਼ਅਰ ਨੀ ਕਰਦਾ,
ਤੈਨੂੰ ਕੀ ਲੱਗਦਾ ,
ਮੈ ਤੇਰੀ ਕੇਅਰ ਨੀ ਕਰਦਾ,
ਭੁੱਲ ਗਈਆਂ ਖੁਸ਼ੀਆਂ ਭੁੱਲ ਗਏ ਚਾਅ ਵੇ,
ਸਾਨੂੰ ਅੱਜ ਪਤਾ ਲੱਗਾ ਇਸ਼ਕ ਕੀ ਬਲਾ ਵੇ...!!❣️
ਜ਼ਰਖ਼ੇਜ਼ ਹੋ ਗਈ ਮਹਿਰਮਾਂ, ਦਿਲ ਦੀ ਜ਼ਮੀਨ ਸਾਡੀ !
ਤੇਰੀ ਬਨਿਸਬਤ ਜ਼ਿੰਦਗੀ ਏ ਬਿਹਤਰੀਨ ਸਾਡੀ !
ਕੁਛ ਹਲਚਲਾਂ,ਮਦਹੋਸ਼ੀਆਂ, ਗ਼ਜ਼ਲਾਂ ਦੇ ਵਾਂਗ ਹੀ ,
ਯਕ-ਦਮ ਹੀ ਕਿੱਦਾਂ ਹੋ ਗਈ ਫ਼ਿਤਰਤ ਹਸੀਨ ਸਾਡੀ ।
ਰੂਹ ਨੂੰ ਸਕੂਨ ਮਿਲ ਜਾਵੇ
ਰੱਬਾ ' ਜੇ ਤੂੰ ਮਿਲ ਜਾਵੇ 🙏🌹
ਜਿੰਨਾਂ ਦੀਆਂ ਰੂਹਾਂ ਸਾਂਝੀਆਂ ਹੁੰਦੀਆਂ ਨੇ
ਉਹ ਇੱਕ ਦੂਜੇ ਦੇ ਅੰਦਰ ਵੱਸਦੇ ਨੇ।
ਦਿਲ ਬਹਿਲਾਉਣ ਲਈ ਹੀ ਗੱਲ ਕਰ ਲਿਆ ਕਰ ਇਹ ਤਾਂ ਮੈਨੂੰ ਵੀ ਪਤਾ ਕਿ ਮੈਂ ਹੁਣ ਪਸੰਦ ਨੀ ਤੈਨੂੰ
ਦਰਦ ਦੀ ਸ਼ਾਮ ਹੋਵੇ ,
ਜਾਂ ਸੁੱਖ ਦਾ ਸਵੇਰਾ ਹੋਵੇ
, ਸਭ ਮਨਜ਼ੂਰ ਹੈ ਮੇਨੂੰ ,
ਸਾਥ ਬੱਸ ਤੇਰਾ ਹੋਵੇ❤️
ਮੈਂ ਉਥੋਂ ਤੁਰਿਆ ਹਾਂ ਜਿਥੇ ਜਿੰਦਗੀ ਦੀ ਸ਼ੁਰੂਆਤ ਹੁੰਦੀ,
ਸਾਡੇ ਦਿਲ ਮਿਲਦੇ ਰਾਹ ਮਿਲਦੇ, ਤੇ ਇਸਕੇ ਦੀ ਬਾਤ ਹੁੰਦੀ।
ਮੈਂ ਹਮੇਸ਼ਾ ਲਈ ਤੈਨੂੰ ਰੱਬ ਤੋਂ ਮੰਗ ਲੈਂਦਾ,
ਜੇ ਸਾਡੇ ਵਿੱਚ ਨਾ ਏ ਵੱਖਰੀ ਜਿਹੀ ਜਾਤ ਹੁੰਦੀ।.......☺️