ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਰਾਂਝੇ ਚਾਰਦੇ ਰਹਿਗੇ ਮੱਝੀਆਂ
ਹੀਰਾਂ ਲੈ ਗਏ ਹੋਰ ਜੀ
ਜੋ ਢਕੇ ਰਹੇ ਓਹ ਸਾਧ ਜਾਣਿਓ,
ਜੋ ਫੜੇ ਗਏ ਓਹ ਚੋਰ ਜੀ !!😊
ਜਦੋਂ ਗੁਬਾਰੇ ਫੁੱਲ ਜਾਂਦੇ ਨੇ
ਉਹ ਪਹਿਲਾਂ ਕੀ ਸੀ,,
ਇਹ ਭੁੱਲ ਜਾਂਦੇ ਨੇ .. ।। ✍🏻
ਜੀਦਾ ਕਰੀਏ ਦਿਲੋਂ ਉਹ ਆਖਰ ਨੂੰ ਛੱਡ ਹੀ ਜਾਂਦੇ ਨੇ ।
ਮੱਤਲਬ ਕੱਡ ਕੇ ਉਹ ਅਪਣਾ ਫਿਰ ।
ਉਹ ਤੋਹਾਡਿਆਂ ਜੜਾਂ ਵੱਡ ਹੀ ਜਾਂਦੇ ਨੇ । ਪਰੀਤ ✍️❤️
ਅਸੀ ਸਿੱਧੇ ਸਾਧੇ ਬੰਦੇ ਹਾਂ,
ਸਾਡਾ ਸਿੱਧਾ ਜਿਹਾ ਸੁਭਾਅ,
ਸਾਡੀ ਡੋਰ ਮੇਰੇ ਮਾਲਕ ਹੱਥ,
ਆਪੇ ਹੀ ਦਿੰਦਾ ਗੁੱਡੀਆ ਚੜਾਅ🙏
ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ | ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |💯💯
ਸੋਹਣੇ ਫੁੱਲਾਂ ਅਤੇ ਸੋਹਣੇ ਦਿਲਾਂ ਨੂੰ
ਲੋਕ ਪਹਿਲਾਂ ਤੋੜਦੇ ਨੇ ਹਨਾ ❤
ਸਬਰ ਤੋਂ ਵਧੀਆ ਇਲਾਜ਼ ਤੇ
ਖ਼ਮੋਸ਼ੀ ਤੋਂ ਵਧੀਆਂ ਸਜ਼ਾ ਹੋਰ ਕੋਈ ਨਹੀਂ. ♥️
ਆਪਾਂ ਓਥੇ ਮਿਲਾਂਗੇ ਜਿੱਥੇ ਮੰਨਦਾ ਨਈਂ ਕੋਈ ਜਾਤਾਂ ਨੂੰ
ਨਾ ਉੱਚਾ ਨੀਵਾਂ ਵੇਖੇ ਕੋਈ ਨਾ ਵੇਖੇ ਕੋਈ ਔਕਾਤਾਂ ਨੂੰ
ਇਨਸਾਨ ਉਹਨਾਂ ਚੀਜ਼ਾਂ ਨਾਲ
ਘੱਟ ਬੀਮਾਰ ਹੁੰਦਾ ਹੈ,
ਜੋ ਉਹ ਖਾ ਰਿਹਾ ਹੁੰਦਾ ਹੈ ।
ਇਨਸਾਨ ਉਹਨਾਂ ਚੀਜ਼ਾਂ ਨਾਲ
ਵੱਧ ਬੀਮਾਰ ਹੁੰਦਾ ਹੈ,
ਜੋ ਉਸਨੂੰ ਖਾ ਰਹੀਆਂ ਹੁੰਦੀਆਂ ਹਨ
😌😌