ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇਹ ਜੋ ਮਨ ਆਂ ਨਾ
ਇਹ ਪਿਆਰ ਕਰਨ ਵਾਲਿਆ
ਨਾਲੋ
ਦੁੱਖ ਸੁਣਨ ਵਾਲਿਆ ਵੱਲ ਜਿਆਦਾ ਮੁੜਦਾ ਐ ✍️
ਇਕ ਘਟੀਆ ਇਨਸਾਨ ਵਲੋਂ ਕਿਤਾ ਗਿਆ
ਟਾਈਮ ਪਾਸ 🙆♂
ਦੁੱਜੇ ਇਨਸਾਨ ਦੇ ਹਾਸੇ ਖੋਹ ਲੈਂਦਾ 🙂
ਪਾਣੀ ਵਰਗੀ ਜਿੰਦਗੀ ਰੱਖਣਾ,
ਪਾਣੀ ਜਿਹਾ ਸੁਭਾਅ।
ਡਿੱਗ ਪਏ ਤਾਂ ਝਰਨਾ ਬਣਦਾ,
ਤੁਰ ਪਏ ਦਰਿਆ।
ਕਿਸੇ ਦੀ ਐਸ਼ ਅਰਾਮ ''ਚ
ਕਿਸੇ ਦੀ ਕਮਾਉਂਦੀਆਂ ਲੰਘ ਜਾਂਦੀ ਏ,
ਕਿਸੇ ਦੀ ਸਾਰੀ ਜ਼ਿੰਦਗੀ ਖਾਂਦਿਆਂ ਤੇ
ਕਿਸੇ ਦੀ ਖਵਾਉਂਦੀਆ ਲੰਘ ਜਾਂਦੀ ਏ।
ਜਿਉਂਦੇ ਨੂੰ ਸੁੱਟਣ ਚ ਤੇ ਮੋਏ ਨੂੰ ਚੁੱਕਣ ਚ
ਲੋਕਾਂ ਦੀ ਏਕਤਾ ਦੇਖਣ ਵਾਲੀ ਹੁੰਦੀ ਆ
ਜ਼ਿੰਦਗੀ ਦੀ ਸਮਝ ਆ ਜਾਵੇ ਤਾਂ ਇੱਕਲੇ ਵੀ ਮੇਲਾ ਹੈ,
ਨਾ ਸਮਝ ਆਵੇ ਤਾਂ ਬੰਦਾ ਮੇਲ਼ੇ ਵਿੱਚ ਵੀ ਇਕੱਲਾ ਹੈ।
ਨਾ ਮੇਰੀ ਕਿਸ਼ਤੀ ਡੁੱਬੀ„
ਨਾ ਲਾ ਪਾਰ ਸਕਿਆ„
ਕੌਰਾ ਰਿਹਾ ਸਫ਼ਾ ਦਿਲ ਦਾ„
ਨਾ ਕੁੱਝ ਲਿਖ ਸਕਿਆ„
ਨਾ ਮਿਟਾ ਸਕਿਆ..
ਮਿੱਟੀ ਦਾ ਜਿਸਮ ਲੈ ਕ ਪਾਣੀ ਦੇ ਘਰ ਵਿੱਚ ਹਾਂ ,,
ਮੰਜ਼ਿਲ ਹੈ ਮੌਤ ਮੇਰੀ, ਹਰ ਪਲ ਸਫਰ ਵਿੱਚ ਹਾਂ,,
ਹੋਵੇਗਾ ਕਤਲ ਮੇਰਾ ਇਹ ਤਾਂ ਪਤਾ ਹੈ ਮੈਂਨੂੰ,,
ਪਰ ਨਹੀ ਖਬਰ ਕਿ ਕਿਸ ਕਿਸ ਦੀ ਨਜ਼ਰ ਵਿੱਚ ਹਾਂ......
ਚੰਗੇ ਦਿਨ ਖੁਦ ਚੱਲ ਕੇ ਕੋਲ ਨਹੀਂ ਆਂਉਦੇ,
ਸਾਨੂੰ ਹੀ ਉਨ੍ਹਾਂ ਤੱਕ ਜਾਣਾ ਪੈਂਦਾ।
ਮਿਹਨਤ ਦੀ ਭੱਠੀ ਵਿੱਚ ਖੁੱਦ ਨੂੰ ਤਪਾਉਣਾ ਪੈਂਦਾ,
ਬੰਦੇ ਦਾ ਵਕਤ ਆਉਂਦਾ ਨਹੀ ,ਲਿਆਉਣਾ ਪੈਂਦਾ।