ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਝਲਕ ਤੇਰੀ ਨੂੰ ਮੈਂ ਸਹਿਣ ਜੋਗਾ ਹੋ ਗਿਆ
ਗੂੰਗਾ ਸਾਂ ਹੁਣ ਕੁਝ ਕਹਿਣ ਜੋਗਾ ਹੋ ਗਿਆ
ਰਹਿਮਤ ਤੇਰੀ ਦਾ ਸਦਕਾ ਏ ਮੇਰੇ ਸਾਂਈ
ਅੱਜਕਲ ਬੰਦਿਆਂ 'ਚ ਬਹਿਣ ਜੋਗਾ ਹੋ ਗਿਆ
ਮਿਹਰ ਕਰੀ ਦਾਤਿਆ ਮੈਂ ਹਾਂ ਭੁਲਣਹਾਰ, ਮਿਹਰ ਕਰੀ ਦਾਤਿਆ ਤੇਰੇ ਤੋਂ ਬਿਨਾਂ ਕਿਸੇ ਨੇ ਨਹੀਂ ਲੈਣੀ ਸਾਰ
Jai ho rabb ji 🙏
BeiMaan
ਭਾਵੇ ਚੰਗਾ ਹੋਵੇ ਜਾਂ ਮਾੜਾ ਹੋਵੇ,
ਰੱਬ ਤਾਂ ਵੀ ਦੋਵਾਂ ਨੂੰ ਰੋਟੀ ਦੇਈ ਜਾਂਦਾ,
ਲੋਕੀ ਲੱਖਾਂ ਮੇਹਣੇ ਦਿੰਦੇ ਰੱਬ ਨੂੰ,
ਰੱਬ ਤਾਂ ਵੀ
ਉਨ੍ਹਾਂ ਦੀਆਂ ਝੋਲੀਆਂ ਭਰੀ ਜਾਂਦਾ
BeiMaan
ਲੋਕੀ ਰੱਬ ਦੇ ਦਰ ਤੇ
ਆਪਣੀ ਲੋੜ ਨੂੰ ਆਉਂਦੇ ਨੇ,
ਨਾ ਕਿ ਰੱਬ ਕਰਕੇ
BeiMaan
ਕਿਸੇ ਦਾ ਕਚਰਾ ਤੇ ਕਿਸੇ ਲਈ ਖੁਸ਼ੀਆਂ ਦਾ ਸਾਮਾਨ !
ਵਾਹ ਮੇਰੇ ਦਾਤਿਆ ਤੇਰੇ ਰੰਗਾਂ ਤੋਂ ਅਸੀਂ ਹਾਂ ਅਣਜਾਣ !!
ਤੇਰੇ ਹੁਕਮ ਤੋਂ ਬਿਨਾ
ਕੋਈ ਤੇਰੇ ਦਰ ਤੇ ਆ ਨਹੀਂ ਸਕਦਾ,
ਤੇਰੇ ਹੁਕਮ ਤੋਂ ਬਿਨਾ,
ਕੋਈ ਤੇਰਾ ਨਾਮ ਧਿਆ ਨਹੀਂ ਸਕਦਾ,
ਤੂੰ ਚਾਹਵੇ ਤਾਂ ਕੰਗਲੇ ਤੋਂ ਵੀ ਰਾਜ ਕਰਾਵੇ,
ਤੂੰ ਚਾਹਵੇ ਤਾਂ ਰਾਜੇ ਨੂੰ ਵੀ
ਭਿਖਾਰੀ ਬਣਾ ਦੇਵੇ
BeiMaan...
ਜੇ ਦੇਣਾ ਹੈ ਤਾਂ ਮੈਨੂੰ ਸਬਰ ਦੇਈ ਦਾਤਿਆ
ਦੁਨੀਆਂ ਚ ਪੈਸੇ ਵਾਲੇ ਬਥੇਰੇ ਨੇ,
ਜੇ ਦੇਣਾ ਹੈ ਤਾਂ ਮੈਨੂੰ ਤਨ ਤੇ ਮਨ ਦੀ ਤੰਦਰੁਸਤੀ ਦੇਈ ਦਾਤਿਆ
ਦੁਨੀਆਂ ਚ ਰੋਗੀ ਬਥੇਰੇ ਨੇ,
ਜੇ ਦੇਣਾ ਹੈ ਤਾਂ ਮੈਨੂੰ ਦੋ ਵਕਤ ਦੀ
ਰੋਟੀ ਦੇਈ ਦਾਤਿਆ .. .. Read more >>
ਜੇ ਮੈਂ ਭੁਲਣਹਾਰ ਹਾਂ ਤਾਂ ਮੈਨੂੰ ਬਖਸ਼ ਲਈ ਦਾਤਿਆ,
ਪਰ ਆਪਣੇ ਤੋਂ ਕਦੀ ਦੂਰ ਨਾ ਕਰੀ,
ਜਪਦਾ ਰਹਾ ਤੇਰਾ ਨਾਮ ਹਰ ਵੇਲੇ
ਇਹ ਕਿਰਪਾ ਮੇਰੇ ਤੇ ਬਣਾਈ ਰੱਖੀ
Kirpa kreo apne Bache te 🙏
ਮੈਂ ਜੋ ਕੁੱਜ ਵੀ ਗਵਾਇਆ ਉਹ ਮੇਰੀ ਨਾਦਾਨੀ ਸੀ,
ਸੋ ਕੁਝ ਵੀ ਪਾਇਆ ਉਹ ਵਾਹਿਗੁਰੂ ਦੀ ਮੇਹਰਬਾਨੀ ਸੀ🙏