ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜਦੋਂ ਲੋੜ ਸੀ ਉਨ੍ਹਾਂ ਨੂੰ ਹੱਥੀਂ ਕਰਦੇ ਸੀ ਛਾਵਾਂ।
ਸਾਡੇ ਨਾਲ ਨਾਲ ਰਹਿੰਦੇ ਸੀ ਬਣ ਕੇ ਪਰਛਾਵਾਂ।
ਜਦੋਂ ਮਸਲੇ ਉਨ੍ਹਾਂ ਦੇ ਸਾਰੇ ਹੱਲ ਹੋ ਗਏ।
ਅਸੀਂ ਵੀਤਿਆ ਜ਼ਮਾਨਿਆਂ ਦੀ ਗੱਲ ਹੋ ਗਏ।
😓😓😓
ਜਦੋਂ ਨਿਭਾਉਣ ਦਾ ਇਰਾਦਾ ਨਾ ਹੋਵੇ
ਉਦੋਂ ਬਹਾਨੇ ਤੇ ਇਲਜ਼ਾਮ ਲਗਦੇ ਨੇ
ਵਤਨ ਲਈ ਜਿਊਣਾ,ਵਤਨ ਲਈ ਮਰਨਾ
ਭਾਗਾਂ ਵਾਲਿਆਂ ਨੂੰ ਨਸੀਬ ਹੁੰਦੈ
ਕੌਣ ਕਹਿੰਦਾ ਸ਼ਹੀਦ ਮਰ ਜਾਂਦੇ ਨੇ
ਉਹ ਤਾਂ ਵਤਨ ਨੂੰ ਜ਼ਿੰਦਾ ਕਰ ਜਾਂਦੇ ਨੇ।
*ਸ਼ੁਰੂਆਤ ਤਾਂ ਸਾਰੇ,*
*ਚੰਗੀ ਹੀ ਕਰਦੇ ਆ,*
*ਮਸਲਾ ਤਾਂ ਸਾਰਾ,*
*ਅਖੀਰ ਤੱਕ*
*ਚੰਗੇ ਰਹਿਣ ਦਾ ਹੁੰਦਾ...*
ਦਿਖਾਵੇ ਦੀ ਦੁਨੀਆਂ ਜਨਾਬ
ਜਿਨਾਂ ਚਿਰ ਦਿਖਾਵੇ ਦੀਆਂ
ਝੂਠੀਆ ਤਰੀਫਾਂ ਕਰਦੇ ਰਹੋਗੇ ਸਭ ਤੁਹਾਡੇ ਨਾਲ ਨੇ
ਪਰ ਜਦੋ ਹੀ ਤੁਸੀ ਉਨ੍ਹਾਂ ਨੂੰ ਸੱਚ ਬੋਲ ਕੇ ਬੁਰਾਈਆਂ
ਦੱਸੋਗੇ ਉਦੋ ਮਿਤਰ ਵੀ
ਦੁਸਮਣ ਬਣ ਜਾਣਗੇ।
ਪਿਆਰ ਪਾਉਣ ਲਈ ਇਕ ਬਾਜ਼ੀ ਅਸੀਂ ਵੀ ਖੇਡੀ ਸੀ ,
ਰਬ ਜਾਣੇ ਸਾਡੇ ਨਾਲ ਕਿਹੋ ਜੇਹਾ ਖੇਲ ਹੋਇਆ ,
ਅਸੀਂ ਇਕ ਇਹੋ ਜੇਹਾ ਯਾਰ ਬਣਾ ਬੈਠੇ ,
ਨਾ ਕਦੇ ਵਿੱਛੜ ਸਕੇ ਨਾ ਕਦੇ ਮੇਲ ਹੋਇਆ।
ਰੋਟੀ
ਜੇ 'ਰੋਟੀ' ਬਿਨ ਸਰਦਾ ਹੁੰਦਾ
ਤਾ ਕੋਣ 'ਕੰਮ' ਪਿੱਛੇ ਧੱਕੇ ਖਾਦਾ,
'ਰੋਟੀ' ਕਰਕੇ ਤੇ ਕਿਸਾਨਾਂ ਨੇ ,
'ਦਿੱਲੀ' ਮੋਰਚੇ ਚ 'ਜਾਨਾ' ਗਵਾਈਆ
ਇਸ ਕਰਕੇ ਹੀ 'ਮੁਲਾਜ਼ਮਾਂ' ਨੇ ,
ਸਰਕਾਰਾਂ ਤੋ 'ਡਾਗਾ' ਖਾਈਆ ,
.. .. Read more >>
"ਕਬਰਾਂ ਜਿਹੀ ਤਨਹਾਈ ਹੈ ਦਿਲ ਅੰਦਰ
ਕੋਈ ਕਿਉਂ ਆਵੇਗਾ ਗੁਫ਼ਤਗੂ ਕਰਨ"।
_Preet kakrala
ਸੱਟ ਦਿਲ ਤੇ ਲੱਗਦੀ ਏ ਹੰਜੂ ਅੱਖ ਚੋਂ ਡਿਗਦੇ ਨੇ,
ਜਿਹਨਾ ਦਾ ਮਿਲਣਾ ਕਿਸਮਤ ਨਈ ਹੁੰਦਾ
ਅਕਸਰ ਓਹੀ ਸੱਜਣ ਕਿਉ ਮਿਲਦੇ ਨੇ,💔