ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੇਰੀ ਔਕਾਤ ਤਾਂ ਹੈ ਬਹੁਤ ਛੋਟੀ,
ਤੇਰਾ ਰੁਤਬਾ ਮਹਾਨ,,
ਮੈਨੂੰ ਜਾਣਦਾ ਨਾਂ ਕੋਈ,,,
ਤੈਨੂੰ ਪੂਜਦਾ ਜਹਾਨ....🙏🙏
ਵਾਹਿਗੁਰੂ ਜੀ🙏🙏
ਭਲਾ ਕਰੀ ਸਭ ਦਾ
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ।
🙏🙏ਵਾਹਿਗੁਰੂ ਸਚੇ ਪਾਤਸ਼ਾਹ ਤੇਰਾ ਸਹਾਰਾ ਸਾਨੂੰ ਤਾਂ🙏🙏
ਵਕਤ ਨੇ ਖੋਹ ਲਈ ਮਾਸੂਮੀਅਤ
ਦਿਲ ਵੀ ਬਣ ਗਿਆ ਕਠੋਰ
ਸਾਰੇ ਬਦਲ ਗਏ ਹੌਲੀ -ਹੌਲੀ
ਬਣ ਗਏ ਹੋਰ ਦੇ ਹੋਰ
ਕਈ ਤਾ ਛੱਡ ਗਏ ਉਦੋਂ
ਜਦ ਸੀ ਉਹਨਾ ਦੀ ਲੋੜ 'ਮਨਾ'
ਜਿੰਦਗੀ ਹੀ ਇਵੇਂ ਦੀ ਲਿਖੀ ਉਹਨੇ
ਉਹਦੀਆ ਲਿਖੀਆ ਤੇ ਕੀ ਜੋਰ
ਦੁੱਖ ਦਰਦ ਨੇ ਹਜ਼ਾਰਾਂ ਸਾਡੀ ਜ਼ਿੰਦਗੀ ਵਿੱਚ,
ਦੁੱਖਾ ਬਿਨਾਂ ਜ਼ਿੰਦਗੀ ਬੇਕਾਰ ਲੱਗਦੀ ।
ਦੁੱਖ ਤਾ ਸਾਡੇ ਨਾਲ ਮੁੱਢ ਤੋ ਹੀ ਜੁੜੇ ਨੇ,
ਸੁੱਖ ਦੀ ਤੇ ਸਾਡੇ ਨਾਲ ਤਾਂਗ ਹੀ ਨਹੀ ਮਿਲਦੀ।
ਏਹ ਵੀ ਰਹਿਮਤ ਤੇਰੀ ਏ,ਜੋ ਰਾਹਾਂ ਤੇਰੀਆਂ ਮੱਲੀਆਂ ਨੇ........
ਜੋ ਮੱਥੇ ਮੇਰੇ ਲਿਖੀਆਂ ਨੇ, ਉਹ ਕਲਮਾਂ ਤੇਰੀਆਂ ਚੱਲੀਆਂ ਨੇ......
ਵਾਹਿਗੁਰੂ ਜੀ ਮੇਹਰ ਕਰਨਾ
ਭਾਵੇਂ ਹਲਕੇ ਸਰੀਰ ਪਰ ਜਿਉਂਦੇ ਆ ਜ਼ਮੀਰ,,.
ਉਸ ਬਾਬੇਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ...