ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੇਰੇ ਬੋਲ ਸੀ ਤੀਰਾਂ ਵਰਗੇ, ਅਸੀਂ ਸਾਂ ਚੁੱਪ ਰਹੇ
ਯਾਦ ਰੱਖੀਂ ਅਜੇ ਸਾਡਾ ਜਵਾਬ ਬਾਕੀ ਏ।।
ਨਾਸਮਜ ਨਹੀਂ ਹਾਂ,ਜਾਨਾਂ ਸਭ ਕੁਝ,
ਬੱਸ ਖੁੱਲਣਾ ਰਾਜ਼ ਬਾਕੀ ਏ।।
ਜ਼ਖ਼ਮ ਸੁੱਕ ਗਏ ਚੀਸ ਮੁੱਕ ਗਈ,
ਕੁਝ ਚੰਮ ਤੇ ਦਿਲ ਦੇ ਦਾਗ਼ ਬਾਕੀ ਏ .. .. Read more >>
ਖੁਦ ਬਣ ਰਹੇ ਹਾਂ ਨਾ ਤਾਂ ਟਾਈਮ ਲੱਗ ਰਿਹਾ ਤੇ
ਜਿੰਨਾ ਟਾਈਮ ਹੋਰ ਲੱਗੂ,ਅਸੀ ਲਾਵਾਗੇ
ਸਾਨੂੰ ਜਿੰਦਗੀ ਬਣੀ ਬਣਾਈ ਨਹੀ ਮਿਲੀ
ਅਸੀ ਅਪਣੀ ਮਿਹਨਤ ਨਾਲ ਬਣਾਵਾਗੇ
ਪ੍ਰੀਤ ਕਕਰਾਲਾ
ਜਦੋ ਅਪਣੇ ਹੀ ਅਪਣਿਆਂ ਨੂੰ ਡੋਬਣ ਤੁਰ ਪੈਣ
ਤਾਂ ਗੈਰਾਂ ਦਾ ਸਹਾਰਾ ਲੈਣਾ ਲਾਜ਼ਮੀ ਹੈ
ਜਿੰਨਾ ਨਾਦਾਨ ਰਹੇਗਾ ਸੱਜਣਾ
ਓਨਾ ਹੀ ਆਸਾਨ ਰਹੇਗਾ ਸੱਜਣਾ❤️
ਜ਼ਿੰਦਗੀ ਦੇ ਪਨਿਆ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ.. ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆ ਹੁੰਦੀਆਂ ਨੇ 💯
ਦਿਖਾਵੇ ਦੀ ਦੁਨੀਆਂ ਜਨਾਬ
ਜਿਨਾਂ ਚਿਰ ਦਿਖਾਵੇ ਦੀਆਂ
ਝੂਠੀਆ ਤਰੀਫਾਂ ਕਰਦੇ ਰਹੋਗੇ ਸਭ ਤੁਹਾਡੇ ਨਾਲ ਨੇ
ਪਰ ਜਦੋ ਹੀ ਤੁਸੀ ਉਨ੍ਹਾਂ ਨੂੰ ਸੱਚ ਬੋਲ ਕੇ ਬੁਰਾਈਆਂ
ਦੱਸੋਗੇ ਉਦੋ ਮਿਤਰ ਵੀ
ਦੁਸਮਣ ਬਣ ਜਾਣਗੇ।
ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ,
ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ...
ਤੇਰੇ ਵਾਂਗੂ
ਸੋਚ ਰਹੀ ਹਾਂ,
ਤੇਰੀਆਂ ਯਾਦਾਂ ਨੂੰ ਸਮੇਟ
ਕਿਸੇ ਨਹਿਰ ਵਿਚ ਸੁੱਟ ਆਵਾਂ
ਜਾਂ ਉਂਗਲ ਫੜ੍ਹ ਛੱਡ ਆਵਾਂ
ਕੁਦਰਤ ਦੀ ਗੋਦ ਚ
ਕਿਸੇ ਐਵੇਂ ਦੀ ਜਗਾਹ ਤੇ
ਜਿੱਥੇ ਜਾ ਕੇ ਮੈਨੂੰ ਸਕੂਨ ਮਿਲ਼ੇ
ਜਿੱਥੇ ਜਾ ਇਹਨਾਂ .. .. Read more >>
*ਇਹੋ ਜਿਹੇ ਬਹੁਤ ਘੱਟ ਲੋਕ ਹੁੰਦੇ ਨੇ,*
*ਜਿੰਨ੍ਹਾ ਨਾਲ ਹਾਲ-ਚਾਲ ਤੋਂ ਅੱਗੇ ਦੀਆਂ ਵੀ ਗੱਲਾਂ ਹੁੰਦੀਆਂ ਨੇ...*