ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇਕ ਮਾੜਾ ਸੀ ਵੇ ਦੌਰ ਸੱਜਣਾ ‼️🖤‼️
ਉਤੋਂ ਤੂੰ ਵੀ ਕੀਤਾ ignore ਸੱਜਣਾ ‼️💚‼️
ਜੋ ਕੁੱਝ ਸੋਚਿਆ ਸੀ ਦਿਲ ਵਿੱਚ ਰਹਿ ਗਿਆ ,,
ਓਹਦੀ ਹੋਵੇ ਖ਼ੈਰ ਜਿਹੜਾ ਖੁਸ਼ੀਆਂ ਵੀ ਲੈ ਗਿਆ ..
😑😑
ਉੱਤੋਂ - ਉੱਤੋਂ ਪਿਆਰ ਜਤਾਉਣਾ ਖੂਬ ਜਾਣਦੀ ਸੀ
ਮੈਨੂੰ ਦਿਲ ਤੋਂ ਗੈਰ ਤੇ
ਬਾਹਰੋਂ ਜੋ
ਮਹਿਬੂਬ ਜਾਣਦੀ ਸੀ 😭😭
ਫੁੱਲ ਗ਼ਮਲੇ ਚੋਂ ਸੁੱਕ ਜਾਂਦੇ
ਜਿਹੜੇ ਉੱਤੋਂ-ਉੱਤੋਂ ਹੱਸਦੇ ਨੇ
ਵਿਚੋਂ ਰੋ - ਰੋ ਮੁੱਕ ਜਾਂਦੇ
😭😭😭
ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….
ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..
ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ
ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
ਕੀ ਗੱਲ ਹੋਗੀ ਸਾਰ ਨੀ ਲੈਂਦੇ
ਚੁੱਪ ਨਾਲੋਂ ਚੰਗਾ ਮਾਰ ਹੀ ਲੈਂਦੇ 😭😭😭
ਕਾਗਜ਼ਾਂ ਤੇ ਲਿੱਖ ਰੱਖੇ ਦਿਲ ਦੇ ਗੁਬਾਰ ਜੋ
ਸੁੱਤੇ ਰਹਿ ਜਾਂਦੇ ਹੁੰਦੇ ਦਿਲਾਂ ਦੇ ਬਿਮਾਰ ਜੋ
😭😭😭
ਤੂੰ ਕੀ ਜਾਣੇ ਦਰਦ ਦਿਲਾਂ ਦੇ ਸਹਿ ਨਾ ਹੁੰਦੇ ਨੀ
ਤੇਰੇ ਬਾਜੋਂ ਕਮਲੀਏ ਸਾਹ ਹੁਣ ਲੈ ਨਾ ਹੁੰਦੇ ਨੀ
😕
ਭੁਲੇਖੇ ਨਾ ਪਾ ਜ਼ਿੰਦਗੀਏ ਸੱਜਣਾ ਦੇ ਚਹਿਰੇ ਦੇ ,,
ਐਨੇ ਦੁੱਖ ਦੇ ਦਿੱਤੇ ਹੁਣ ਤਾਂ ਤਰਸ ਖਾ ਮੇਰੇ ਤੇ ..
😭😭😭