ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
"ਲੋੜੋਂ ਜ਼ਿਆਦਾ ਅਰਾਮਦੇਹ ਜ਼ਿੰਦਗੀ ਨਾਲ਼
ਸਿਰਫ ਸਰੀਰ ਹੀ ਨਹੀਂ,
ਦਿਮਾਗ ਵੀ ਬਿਮਾਰ ਹੋ ਜਾਂਦਾ ਹੈ|"
ਗਾਲ੍ਹ ਕੋਈ ਵੀ ਹੋਵੇ ,
ਨਿਕਲਦੀ ਪੁਰਸ਼ ਲਈ ਹੈ ,
ਹੁੰਦੀ ਇਸਤਰੀ ਬਾਰੇ ਹੈ;
ਅਸੀਸ ਕੋਈ ਵੀ ਹੋਵੇ ,
ਨਿਕਲਦੀ ਇਸਤਰੀ ਲਈ ਹੈ ,
ਹੁੰਦੀ ਪੁਰਸ਼ ਬਾਰੇ ਹੈ !
ਸ਼ਕਤੀਸ਼ਾਲੀ ਦੇਸ਼ ਪ੍ਰਭਾਵਿਤ ਨਹੀਂ ਹੁੰਦੇ ,
ਪ੍ਰਭਾਵਿਤ ਕਰਦੇ ਹਨ !
ਸੈਰ ਕਰਦਿਆਂ ਜੇ ਜ਼ਬਾਨ ਚੁੱਪ ਰਹੇ ਤਾਂ
ਅੱਖਾਂ ਅਤੇ ਕੰਨ ਚੁਸਤ ਹੋ ਜ਼ਾਂਦੇ ਹਨ !
ਸਭ ਤੋਂ ਲੱਚਕਦਾਰ ਮਨ ਹੁੰਦਾ ਹੈ ,
ਅੱਜ ਇਹ ਕਿਸੇ ਦੇ ਚਿਹਰੇ ਦਾ ਤਿਲ ਵੀ ਬਰਦਾਸ਼ਤ ਨਹੀਂ ਕਰਦਾ ,
ਕੱਲ ਇਹ ਪਹਾੜ ਵੀ ਨਜ਼ਰ-ਅੰਦਾਜ ਕਰ ਦੇਵੇਗਾ !
ਜਿਹੜੇ ਆਪ ਸਨਿਆਸੀਆਂ ਦੀ ਪੂਜਾ ਕਰਦੇ ਹਨ ,
ਉਹ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਆਪਣੇ ਪੁੱਤਰ ਸਨਿਆਸੀ ਬਣਨ !
ਮਿਹਨਤ ਕਰਨ ਤੋਂ ਮਗਰੋਂ ਖਾਧਾ ਭੋਜਨ ਬੜਾ ਸੁਆਦ ਲਗਦਾ ਹੈ ,
ਕਿਉਕਿ ਇਸ ਵਿਚ ਮਿਹਨਤ ਦਾ ਸੁਆਦ ਵੀ ਰਲਿਆ ਹੁੰਦਾ ਹੈ !
"ਲੇਖਾ-ਜੋਖਾ" ਤਾਂ ਦੇਣਾ ਹੀ ਪੈਣਾ ਆ
ਕਿਉਂਕ ਰੱਬ "ਰਿਸ਼ਵਤ" ਨਹੀਂ ਲੈਂਦਾ
🙏
ਅਰਦਾਸ ਲਫ਼ਜ਼ਾਂ ਨਾਲ ਨਹੀਂ ਰੂਹ ਨਾਲ ਹੁੰਦੀ ਹੈ
ਪਰਮਾਤਮਾ ਉਨ੍ਹਾਂ ਦੀ ਵੀ ਸੁਣਦਾਂ ਹੈ
ਜਿਹੜੇ ਬੋਲ ਨਹੀਂ ਸਕਦੇ 🙏❤