ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਗੈਰਾਂ ਦੇ ਰੂਪ ਨੂੰ ਸੇਕ ਦੀਆਂ
ਹੋਰਾਂ ਨੂੰ ਮੱਥਾ ਟੇਕਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ
ਜੋ ਮੇਰੇ ਵੱਲ ਨਹੀਂ ਵੇਖਦੀਆਂ
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ,
ਬੱਸ ਜਜ਼ਬਾਤਾਂ ਦਾ ਧੋਖਾ ਸੀ
ਸਾਲ ਇਕ ਹੋਰ ਬੀਤ ਗਿਆ,
ਕਦੇ ਬਿਨਾ ਤੇਰੇ, ਇਕ ਪਲ ਵੀ ਕੱਢਣਾ ਔਖਾ ਸੀ ,
ਇਨਤਜਾਰ ਰਹਿੰਦਾ ਹੈ ਤੇਰਾ
ਕਦੇ ਸਬਰ ਨਾਲ
ਕਦੇ ਬੇਸਬਰੀ ਨਾਲ
😔
ਸ਼ਾਮਾਂ ਸਿਰਫ ਸੂਰਜ ਨਾਲ ਢਲਦੀਆਂ ਹੀ ਨਹੀ ਹੁੰਦੀਆਂ..
ਕਿਸੇ ਦੇ ਜਾਣ ਨਾਲ ਵੀ ਜਿੰਦਗੀ ਚ ਹਨੇਰੇ ਹੋ ਜਾਂਦੇ ਨੇ..
😞😞😞
ਨਈ ਭੁੱਲ ਦਿਆਂ ਯਾਦਾਂ ਉਸ ਸੱਜਣ ਹਸੀਨ ਦਿਆਂ
ਵਿੱਛੜ ਗਿਆਂ ਦਿਆਂ ਯਾਦਾਂ ਰਹਿੰਦੀਆਂ ਸ਼ੀਨਾ ਚੀਰ ਦਿਆਂ
ਤੇਰੀ ਦੀਦ ਨਾਲ ਹੀ ਮੇਰੀ ਈਦ ਹੋਵੇ,
ਗ਼ਮ ਨਾ ਤੈਨੂ ਕਦੇ ਕੋਈ ਨਸੀਬ ਹੋਵੇ
ਬਸ ਦੁਆ ਏਹੋ ਹੈ ਮੇਰੀ ਰੱਬ ਅੱਗੇ,
ਤੇਰੀ ਖੁਸ਼ੀ ਤੇ ਆ ਕੇ ਖਤਮ ਮੇਰੀ ਹਰ ਰੀਜ ਹੋਵੇ
ਸੱਚ ਦੱਸਾਂ ਤਾਂ ਹਾਸਿਆਂ ਦੀ ਵਜਾਹ ਤੂੰ ਨੀ
ਤੇਰੇ ਨਾਲ ਜੁੜੀਆਂ ਯਾਦਾਂ ਨੇ
ਮੈਂ ਟੁੱਟਿਆ ਕਾਬਿਲ ਇਸਦੇ
ਤੂੰ ਜੁੜੇ ਇਹ ਫ਼ਰਿਆਦਾਂ ਨੇ 😞😔
ਇਸ਼ਕ ਤਾਂ ਹੁੰਦਾ ਏ ਸਬਰਾਂ ਨਾਲ ਭਰਿਆ
ਇਮਤਿਹਾਨ ਬਹੁਤ ਇਹ ਲੈਂਦਾ ਏ,
ਜਿਵੇਂ ਉਡੀਕ ਕਰੇ ਕੋਈ ਸੂਹੇ ਖੱਤ ਦੀ
ਓਦਾਂ ਇੰਤਜ਼ਾਰ 🤗ਸੱਜਣਾ ਦਾ ਰਹਿੰਦਾ ਏ
ਬੁਲ੍ਹ ਕਹਿ ਨਹੀਂ ਸਕਦੇ ਜੋ ਫਸਾਨਾ ਦਿਲ ਦਾ
ਸ਼ਾਇਦ ਨਜਰਾਂ ਨਾਲ ਉਹ ਗੱਲ ਹੋ ਜਾਵੇ
ਇਸ ਉਂਮੀਦ ਨਾਲ ਕਰਦੇ ਹਾਂ ਇੰਤਜਾਰ ਰਾਤ ਦਾ
ਕਿ ਸ਼ਾਇਦ ਸੁਪਨਿਆਂ ਵਿੱਚ ਹੀ ਮੁਲਾਕ਼ਾਤ ਹੋ ਜਾਵੇ