ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜੋ ਕੀਤੇ ਬਾਪੂ ਮੇਰੇ ਤੇ,
ਮੈ ਅਹਿਸਾਨ ਮੋੜ ਨਈਂ ਸਕਦਾ,
ਮੇਰਾ ਬਾਪੂ ਰੱਬ ਵਰਗਾ,
ਜੋ ਕੀਤਾ ਉਹ ਕਰ ਕੋਈ ਹੋਰ ਨਹੀਂ ਸਕਦਾ ।
ਨਿਆਣੀ ਉਮਰੇਂ ਮਾਪੇ ਮਰਿਆਂ
ਲੱਖ ਸਿਆਪੇ ਪੈਂਦੇ ਨੇ,
ਬਖਤੜੀ ਵਾਲਿਆ ਹਾਕਮ ਵਰਗੇ
ਸੱਚ ਸਿਆਣੇ ਕਹਿੰਦੇ ਨੇ 👌👌
ਮੇਰੀ ਮਾਂ ਨੂੰ ਸਲਾਮਤ ਰੱਖੀਂ ਰੱਬਾਂ 🙏 ਮੈਨੂੰ ਸਲਾਮਤ ਤਾਂ ਮੇਰੀ ਮਾਂ ਦੀਆ ਦੁਆਵਾ ਨੇ ਰੱਖ ਲੈਣਾ,,,!!🥰...❣️Maa💞
ਚੁੰਨੀ ਦੀ ਨੁੱਕਰ ਵਿੱਚ ਕੁੱਝ ਬੰਨ ਕੇ ਰੱਖਦੀ ਸੀ
ਕਿਸੇ ਟਾਇਮ ਬਚਪਨ ਵਿੱਚ
ਮੇਰੀ ਮਾ ਵੀ ਛੋਟਾ ਜਿਹਾ ਏ ਟੀ ਐਮ ਰੱਖਦੀ ਸੀ
ਕਹਿੰਦੇ ਸਾਨੂੰ ਪਰਦੇਸੀ ਕਹਿੰਦੇ ਆ
ਮੈ ਏਥੇ ਮਾ ਬਾਪ ❣️ਦੀਆ ਦੁਆਵਾਂ ਨਾਲ ਵੱਸਦਾ
ਰੱਬ 🙏v ਮਿਹਨਤ ਦਾ ਮੁੱਲ ਪਊਗਾ
ਬਾਪੂ 🧔ਤੇਰਾ ਪੁੱਤ ਤੈਨੂੰ ਐੱਸ਼ ਕਰਾਉਗਾ 💯🧿❣️
prabh gill ✍️✍️.
ਨਾ ਬੰਦਾ ਧਰਤੀ 'ਚੋਂ ਜੰਮਿਆਂ, ਨਾ ਚੰਦਨ ਦੇ ਰੁੱਖੋਂ।
ਸੱਭੇ ਪੀਰ ਪੈਗ਼ੰਬਰ ਜਨਮੇ, ਮਾਂ ਦੀ ਪਾਵਨ ਕੁੱਖੋਂ।
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ,
ਲੈ ਕੇ ਜਿਸਤੋ ਛਾਂ ੳਧਾਰੀ ਰੱਬ ਨੇ ਸੁਰਗ ਬਣਾਏ........
☝️ਸਭ ਤੋਂ ਵੱਡਾ ਦਾਨੀ ਇੱਕ 🙏ਰੱਬ ਹੁੰਦਾ ਹੈ
☝️ਜੋ ਹਰ ਕਿਸੇ ਜੀਵ ਨੂੰ ਰੋਟੀ ਦਿੰਦਾ ਹੈ😊
✌️ ਦੂਜਾ ਦਾਨੀ ਬਾਪ 😘ਜੋ ਲਾਡਾਂ ਨਾਲ ਪਾਲੀ
ਆਪਣੀ ਧੀ ਦਾ ਦਾਨ ਦਿੰਦਾ ਹੈ😊💯💥💥💥
ਪਿਤਾ ਦੀ ਮੌਜੂਦਗੀ ਸੂਰਜ ਦੀ ਤਰ੍ਹਾਂ ਹੈ ,
ਸੂਰਜ ਗਰਮ ਜਰੂਰ ਹੁੰਦਾ ਹੈ
ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ !!!