ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਨਾਂ ਸਮਝ ਪਵੇ ਇਹਨਾ
ਹੰਝੁਆਂ ਦੀਆਂ ਬਰਸਾਤਾਂ ਦੀ …
ਕਿਸ ਖਾਤੇ ਪੈ ਗਈ ਨੀਂਦ
ਮੇਰੀਆਂ ਰਾਤਾਂ ਦੀ…
ਕਿਉਂ ਗਮਾਂ ਦਾ ਹਨੇਰਾ
ਰੂਹ ਮੇਰੀ ਤੇ ਛਾ ਗਿਆ ਏ…
ਸਮਝ ਨਾਂ ਆਵੇ ਮੇਰੇ ਦਿਲ ਵਿਚ
ਦੁਨੀਆਂ ਭਰ ਦਾ ਦਰਦ
ਕਿਵੇਂ ਸਮਾ ਗਿਆ ਏ .. .. Read more >>
ਕੌਣ ਜਾਣਦਾ ਕਿਸੇ ਦੇ ਦਰਦਾਂ ਨੂੰ
ਇਹ ਦੁਨੀਆਂ ਧੋਖੇਬਾਜ਼ ਏ ਸਾਰੀ
ਸਭ ਲੁੱਟ ਕੇ ਤੁਰ ਜਾਂਦੇ
ਅੱਜ ਕੱਲ੍ਹ ਕੌਣ ਨਿਭਾਵੇ ਯਾਰੀ
ਇਸ ਇਸ਼ਕ ਦਾ ਸ਼ੌਂਕ ਹੁੰਦਾ ਦਿਲ ਤੋੜਨਾ
ਅੱਜ ਮੇਰੀ ਤੇ ਕੱਲ੍ਹ ਕਿਸੇ ਹੋਰ ਦੀ ਵਾਰੀ
ਅਸੀਂ ਤੜਫ ਤੜਫ ਕੇ ਜੀਂਦੇ ਆ,,
ਹੰਝੂਆਂ ਦੇ ਸਾਗਰ ਪੀਂਦੇ ਆ,,
ਕੋਈ ਹੈ ਨਹੀਂ ਦਰਦ ਵੰਡਾਉਣ ਵਾਲਾ,,
ਜ਼ਖ਼ਮ ਆਪਣੇ ਆਪ ਹੀ ਸੀਦੇਂ ਆ,,
ਉਮੀਦ ਕੀਤੀ ਸੀ ਹਾਸਿਆਂ ਦੀ,,
ਜ਼ਿੰਦਗੀ ਮੌਹਤਾਜ ਬਣ ਰਹ ਗਈ ਤਮਾਸ਼ਿਆਂ ਦੀ,,
ਸਾਨੂੰ ਹਰ ਉਸ ਸ਼ਖਸ ਤੋਂ ਦਰਦ ਮਿਲੇ ,,
ਜਿਥੋਂ ਆਸ ਰੱਖੀ ਸੀ ਦਿਲਾਸਿਆਂ ਦੀ,,
ਮਹਫਿਲਾਂ 'ਚ ਬਹਿ ਕੇ ਜੱਟ ਤੋ ਗਵਾਉਣ ਵਾਲੀਏ
ਧੰਨਵਾਦ ਤੇਰਾ ਗਲੋਂ ਲਾਉਣ ਵਾਲੀਏ....📍🖋
ਮੰਨਿਆ ਕਿ ਖੁਸ਼ ਨਹੀਂ
ਇਹ ਵੀ ਨਹੀਂ ਕਿ ਮੈ ਉਦਾਸ ਆ
ਘੱਟ ਬੋਲਣ ਦੀ ਆਦਤ ਏ
ਇਹ ਵੀ ਨਹੀਂ ਕਿ ਮੈਂ ਲਾਸ਼ ਆ ☠
ਇੱਕ ਤਰਫਾ ਪਿਆਰ ਕਰਨ ਵਾਲੇ ਦੀ ਮੰਜ਼ਿਲ
ਜਾਂ ਤਾਂ ਸਬਰ ਹੁੰਦੀ ਹੈ
ਜਾਂ ਕਬਰ ਹੁੰਦੀ ਹੈ... 😌
ਖਾਲੀ ਹੱਥ ਆਏ ਸੀ ਤੇਰੇ ਸ਼ਹਿਰ
ਅੱਜ ਬੇ-ਵਫਾਈ ਦਾ ਖਿਤਾਬ ਲੈਕੇ ਚੱਲੇ ਆ
ਤੂੰ ਮੈ ਤਾ ਨਿੱਤ ਹੁੰਦੀ ਸੀ ਅੱਜ ਲੜਾਈ ਕਰਕੇ ਚੱਲੇ ਆ
ਕਦੇ ਤੇਰਾ ਸ਼ਹਿਰ ਵੀ ਅਪਣਾ ਲੱਗਦਾ ਸੀ
ਅੱਜ ਜਿਹਨੂੰ ਪਰਾਇਆ ਕਹਿ ਕੇ ਚੱਲੇ ਆ....
ਅਗਰ ਜਨਾਜੇ ਮੇਰੇ ਤੇ ਆਉਣਾ ਹੋਇਆ
ਤਾਂ ਵਕਤ ਤੇ ਆਈ,
ਕਿਉਕਿ ਦਫਨਾਉਣ ਵਾਲਿਆਂ ਨੇ
ਮੇਰੇ ਵਾਂਗ ਤੇਰਾ ਇੰਤਜ਼ਾਰ ਨਹੀਂ ਕਰਨਾ।