ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇੰਨੇ ਝੂਠਿਆਂ ਚੋਂ ਲੰਘੇ ਆ ਕਿ ਸੱਚਿਆ ਦਾ ਸੱਚ ਵੀ ਹੁਣ ਸਵੀਕਾਰ ਨਹੀਂ ਹੁੰਦਾ,
ਆਪਣੇ ਹੀ ਪਿਆਰ ਹੱਥੋਂ ਹਾਰ ਕੇ ਸਮਝ ਆਇਆ ਕਿ ਸਾਰਾ ਕੁਝ ਪਿਆਰ ਨਹੀਂ ਹੁੰਦਾ।
ਕਹਿੰਦਾ ਮੈਂ ਹਰ ਰੋਜ਼ ਟੁੱਟ ਕੇ ਫ਼ੇਰ ਜੁੜ ਨੀਂ ਸਕਦਾ...
ਐਥੋਂ ਤੱਕ ਆਇਆ ਨਾਲ ਤੇਰੇ ਹੁਣ ਮੁੜ ਨੀਂ ਸਕਦਾ...
ਤੂੰ ਮੇਰੀ ਮਾਂ ਨੂੰ ਮਾਂ ਕਿਹਾ ਏ ਹੱਕ ਹੁਣ ਮੈਂ ਖੋਹ ਨੀਂ ਸਕਦਾ...
ਤੂੰ ਕੀ ਆ ਪੀ੍ਤ ਮੇਰੇ ਲਈ ਮੈਂ ਹੁਣ ਬਿਆਨ ਕਰ ਨੀਂ ਸਕਦਾ.. .. .. Read more >>
ਵੱਖ ਵੱਖ ਹੋਏ ਵਿਚਾਰ ਕਦੇ ਮਿਲਦੇ ਨੀਂ ਹੁੰਦੇ...
ਮਿੱਧੇ ਹੋਏ ਫੁੱਲ ਕਦੇ ਪੀ੍ਤ ਖਿਲਦੇ ਨੀਂ ਹੁੰਦੇ...
ਆਪਣੇ ਕਹਿਣ ਵਾਲੇ ਆਪਣਾ ਬਣਦੇ ਨੀਂ ਹੁੰਦੇ...
ਦੋਸਤ ਨੂੰ ਤਨੂੰ ਕਦੇ ਬੇਵਫ਼ਾ ਕਹਿੰਦੇ ਨੀਂ ਹੁੰਦੇ...
ਪੀ੍ਤ ਸੰਧੂ✍️
ਜੇ ਜਾਦਿਆ ਨੂੰ ਕੋਈ ਰੋਕ ਸਕਦਾ...
ਸਾਇਦ ਕੋਈ ਜਾਦਾਂ ਈ ਨਾ...
ਜੇ ਕੋਈ ਕਿਸੇ ਆਖੇ ਲੱਗ ਜਾਦਾਂ..
ਤਾਂ ਕੋਈ ਕਹਿੰਦਾ ਈ ਨਾ...
ਤੂੰ ਕੀ ਜਾਣੇ ਪੀ੍ਤ ਸੰਧੂ ਚਾਹੁਣ ਵਾਲਿਆਂ ਨੂੰ ਕੋਈ ਚਾਹੁੰਦਾ ਨੀ ਹੁੰਦਾ..
ਪੀ੍ਤ ਸੰਧੂ✍️
🧍ਤੂੰ ਕਾਪੀ ਤੇ ਮੈਂ ਸਿਹਾਇ ਵੇ। 👰ਮੈਂ ਤੇਰੇ ਨਾਲ ਵਿਆਹੀ ਵੇ। 🥀ਮੈਂ ਟਾਹਣੀ ਤੇ ਤੂੰ ਫੁੱਲ ਸਜਣਾ। 🤗ਜ਼ਿੰਦਗੀ ਤੇਰੇ ਲੇਖੇ ਲਾਈ ਵੇ।
ਭਾਵੇਂ ਖ਼ਾਕ ਨਹੀਂ ਅਸੀਂ ਉਹਨਾਂ ਲਈ ਪਰ ਉਹਨੂੰ ਅਸੀਂ ਰੱਬ ਬਣਾਈ ਬੈਠੇ ਆ,
ਪਾਗ਼ਲ ਇੰਨੇ ਆ ਆਪਣਿਆਂ ਲਈ ਕਿ
ਜਿਹਨਾਂ ਨੇ ਪਹਿਲਾਂ ਸੁਪਨੇ ਤੋੜੇ ਉਹਨਾਂ ਤੇ ਫਿਰ ਤੋਂ ਆਸ ਲਾਈ ਬੈਠੇ ਆ।
ਕੁਝ ਬੁਰੀ ਕਰਕੇ ਛੱਡ ਗਏ ਕੁਝ ਮਿੱਠੇ ਬਣ ਬਣ ਠੱਗ ਗਏ ,
ਜ਼ਿੰਦਗੀ ਨੇ ਇਹੋ ਜਿਹਾ ਕੋੜਾਪਨ ਦਿਖਾਇਆ ਕਿ ਦਰਦ ਵੀ ਚੰਗੇ ਲੱਗਣ ਲੱਗ ਗਏ।
ਹਰ ਕੋਨਾ ਤੋੜ ਕੇ ਰੱਖ ਦਿੱਤਾ ਲੋਕਾਂ ਲਈ ਦਿਲ ਮੇਰਾ ਤਾਸ਼ ਬਣ ਗਿਆ,
ਬਹੁਤ ਪਿਆਰ ਪਿਆਰ ਕਰਦਾ ਸੀ ਅਖੀਰ ਮੇਰਾ ਪਿਆਰ ਹੀ ਮਜ਼ਾਕ ਬਣ ਗਿਆ।
ਦਿਲ ਦੇ ਦਰਦ ਦੀਆਂ ਗਹਿਰਾਈਆਂ ਚੋਂ ਜਾ ਕੇ ਕੁਝ ਅੱਖਰ ਨਿਚੋੜੇ ਆ ,
ਨਹੀਂ ਹੁਣ ਨਹੀਂ ਹੁੰਦੇ ਪੈਰਾਂ ਤੇ ਕਿਸੇ ਦੇ ਬਹੁਤ ਰੀਝਾਂ ਨਾਲ ਤੋੜੇ ਆ।