ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੈਂ ਵੀ ਹੋਇਆ ਸੀ ਪਾਗ਼ਲ ਇੱਕ ਨੂੰ ਪਿਆਰ ਕਰਕੇ,
ਆਪਣੀ ਜ਼ਿੰਦਗੀ ਭੁਲਾ ਲਈ ਉਹਦੇ ਸੰਸਾਰ ਕਰਕੇ,
ਜਿਵੇਂ ਮਰਦੇ ਆਸ਼ਕ ਪਹਿਲਾਂ ਵੀ ਉਵੇਂ ਹੀ ਸੀ ਮੇਰੇ ਤੇ ਬੀਤੀ,
ਇੱਕ ਮਾਂ ਨੂੰ ਦੇਖ ਕੇ ਰੁਕ ਗਿਆ ਤਾਂ ਹੀ ਮੈਂ ਖੁਦਕੁਸ਼ੀ ਨਹੀਂ ਕੀਤੀ ।
ਦੁਨੀਆਂ ਤੋਂ ਮੋਹ ਜਿਹਾ ਟੁੱਟ ਗਿਆ ਜਦੋਂ ਦਾ ਦਿਲ ਦਾ ਦਰਦ ਜ਼ੋਰ ਨਾਲ ਭਖਿਆ ਏ,
ਮੇਰੀ ਕਿਸਮਤ ਨੇ ਭਾਵੇਂ ਉਹਨੂੰ ਮੇਰੇ ਤੋਂ ਦੂਰ ਕੀਤਾ ਪਰ ਮੇਰੀ ਕਲ਼ਮ ਨੇ ਸਾਨੂੰ ਇੱਕਠੇ ਰੱਖਿਆ ਏ ।
ਕਹਿੰਦੇ ਸੁਣਾ ਫਿਰ ਕੁਝ ਦੁਨੀਆਂ ਬਾਰੇ ਸੁਣਿਆ ਕਲ਼ਮ ਨਾਲ ਤੂੰ ਜਜ਼ਬਾਤ ਜੇ ਖੋਲਦਾ ,
ਮੈਂ ਕਿਹਾ ਦੁਨੀਆਂ ਤਾਂ ਸਾਰੀ ਹੀ ਸੱਚੀ ਆ ਝੂਠ ਤਾਂ ਬਸ ਮੈਂ ਹੀ ਬੋਲਦਾ ।
ਕਹਿੰਦੇ ਕਿਉਂ ਇਦਾਂ ਕਿਉਂ ਸੋਚਦਾ
ਮੈਂ ਕਿਹਾ ਇਹਨਾਂ ਨੂੰ ਲੱਗਦਾ ਇਹਨਾ .. .. Read more >>
#ਸਬਰ ਦਾ ਦੂਸਰਾ ਨਾਮ ਹੀ ਜ਼ਿੰਦਗੀ ਹੈ#
#ਉਮਰਾ ਬੀਤ ਜਾਂਦੀਆ ਨੇ ਸਕੂਨ ਦੀ ਤਲਾਸ਼ ਵਿੱਚ 💯✍️ ❣️
ਚਾਨਣ ਕੀ ਜਾਣੇ ਬਵਾਲ ਮੇਰੇ ਦਿਲ ਦਾ।
ਕਾਲੀਆਂ ਰਾਤਾਂ ਨੂੰ ਪੁੱਛੀਂ ਹਾਲ ਮੇਰੇ ਦਿਲ ਦਾ।
ਮਿੱਟੀ ਵਿੱਚ ਰੁਲੇ ਲਵਾਰਿਸਾਂ ਵਾਂਗੂ ਹੰਝੂ
ਡਿੱਗ ਕੇ ਵੀ ਰੱਖਦੇ ਰਹੇ ਖ਼ਿਆਲ ਮੇਰੇ ਦਿਲ ਦਾ।
ਹਰ ਇੱਕ ਝੋਲ੍ਹਾ ਕੋਈ ਸੁਨੇਹਾ ਦੇ ਕੇ .. .. Read more >>
ਨੀਂਦ ਮੇਰੀ ਮੈਥੋਂ ਖੋਹ ਕੇ ਲੈ ਗਈ ਤੇ ਕੱਲਾ ਕੱਲਾ ਮਾਸ ਵੀ ਨੋਚੀ ਬੈਠੀ ਆ ,
ਵੇਖ ਮੇਰੀ ਗ਼ਰੀਬੀ ਮੈਨੂੰ ਮੇਰੇ ਬਚਪਨ ਚ ਹੀ ਮਾਰਨ ਦਾ ਸੋਚੀ ਬੈਠੀ ਆ।
ਕੁੜੀਆਂ ਸਿਰ ਤੋਂ ਚੁੰਨੀ ਲਾ ਥੱਲੇ ਰੱਖ ਤੀ ਤੇ ਮੁੰਡਿਆਂ ਕੋਲ ਜ਼ਹਿਰ ਦੀਆਂ ਪੁੜੀਆਂ ਨੇ ,
ਕਿੱਥੇ ਚੰਗਾ ਬਣਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਦਿਲਾ ਮੇਰਿਆ ਜਿੱਥੇ ਹਰ ਹੱਥ ਛੁਰੀਆਂ ਨੇ ।
ਮਾੜੇ ਨੂੰ ਨਕਾਰ ਚੰਗੇ ਦੀ ਕਦਰ ਕਰ ਕਿਉਂਕਿ ਹਰ ਇੱਕ ਦੇ ਹਿੱਸੇ ਵਫ਼ਾਦਾਰ ਨਹੀਂ ਦਿੰਦੀ ,
ਸੰਭਲ ਕੇ ਰੱਖ ਹਰ ਇੱਕ ਕਦਮ
ਜ਼ਿੰਦਗੀ, ਜ਼ਿੰਦਗੀ ਜੀਣ ਦੇ ਮੌਕੇ ਵਾਰ ਵਾਰ ਨਹੀਂ ਦਿੰਦੀ ।
ਕਾਹਦਾ ਮਾਣ ਕਰਾਂ ਰੱਬਾ
ਇੱਥੇ ਸਬ ਮੇਰੇ ਤੋਂ ਸਿਆਣੇ ਨੇ
ਬਸ ਹੰਕਾਰ ਨਾ ਭਰੀ ਮੇਰੇ ਵਿੱਚ
ਦਿਨ ਚੰਗੇ ਮਾੜੇ ਤਾਂ ਤੇਰੇ ☝️ ਭਾਣੇ ਨੇ