ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਉਹ ਮਤਲਬੀ ਇੰਨੇ ਨੇ ਕਿ ਸਾਡੀ ਕਹੀ ਗੱਲ ਤੇ ਵੀ ਧਿਆਨ ਨਹੀਂ ਕਰਦੇ,
ਦਰਦ ਡੂੰਘੇ ਨੇ ਸਮੁੰਦਰ ਦੀ ਗਹਿਰਾਈ ਵਾਂਗ ਬਸ ਫਰਕ ਇਹਨਾਂ ਕਿ ਅਸੀਂ ਬਿਆਨ ਨਹੀਂ ਕਰਦੇ।
ਮੋਹ ਜਿਹਾ ਟੁੱਟ ਗਿਆ ਜ਼ਿੰਦਗੀ ਤੋਂ ਅੱਗ ਜਿਹੀ ਲੱਗ ਗਈ ਸੁੱਖਾਂ ਨੂੰ,
ਕਿਸਮਤ ਦੀ ਹਵਾ ਵੀ ਵਗਦੀ ਨਾ ਜਿਵੇਂ ਪਤਝੜ ਪੈ ਗਈ ਰੁੱਖਾਂ ਨੂੰ।
ਮੈਂ ਵੀ ਹੋਇਆ ਸੀ ਪਾਗ਼ਲ ਇੱਕ ਨੂੰ ਪਿਆਰ ਕਰਕੇ,
ਆਪਣੀ ਜ਼ਿੰਦਗੀ ਭੁਲਾ ਲਈ ਉਹਦੇ ਸੰਸਾਰ ਕਰਕੇ,
ਜਿਵੇਂ ਮਰਦੇ ਆਸ਼ਕ ਪਹਿਲਾਂ ਵੀ ਉਵੇਂ ਹੀ ਸੀ ਮੇਰੇ ਤੇ ਬੀਤੀ,
ਇੱਕ ਮਾਂ ਨੂੰ ਦੇਖ ਕੇ ਰੁਕ ਗਿਆ ਤਾਂ ਹੀ ਮੈਂ ਖੁਦਕੁਸ਼ੀ ਨਹੀਂ ਕੀਤੀ ।
ਦੁਨੀਆਂ ਤੋਂ ਮੋਹ ਜਿਹਾ ਟੁੱਟ ਗਿਆ ਜਦੋਂ ਦਾ ਦਿਲ ਦਾ ਦਰਦ ਜ਼ੋਰ ਨਾਲ ਭਖਿਆ ਏ,
ਮੇਰੀ ਕਿਸਮਤ ਨੇ ਭਾਵੇਂ ਉਹਨੂੰ ਮੇਰੇ ਤੋਂ ਦੂਰ ਕੀਤਾ ਪਰ ਮੇਰੀ ਕਲ਼ਮ ਨੇ ਸਾਨੂੰ ਇੱਕਠੇ ਰੱਖਿਆ ਏ ।
ਨੀਂਦ ਮੇਰੀ ਮੈਥੋਂ ਖੋਹ ਕੇ ਲੈ ਗਈ ਤੇ ਕੱਲਾ ਕੱਲਾ ਮਾਸ ਵੀ ਨੋਚੀ ਬੈਠੀ ਆ ,
ਵੇਖ ਮੇਰੀ ਗ਼ਰੀਬੀ ਮੈਨੂੰ ਮੇਰੇ ਬਚਪਨ ਚ ਹੀ ਮਾਰਨ ਦਾ ਸੋਚੀ ਬੈਠੀ ਆ।
ਜਿਉਂਦੇ ਜੀਅ ਤਾਂ ਕੁਝ ਦੇ ਨਹੀਂ ਸੀ ਸਕਦਾ ਪਰ ਚਾਹੁਣ ਵਾਲਿਆਂ ਲਈ ਮਰ ਜਾਂਦਾ ਸੀ ,
ਲੱਖ ਕੋਈ ਮਾੜੀ ਕਰ ਜੇ ਕੁਝ ਬੋਲਦਾ ਨਹੀਂ ਸੀ ਬਸ ਅੰਦਰੋਂ ਅੰਦਰੀ ਭਰ ਜਾਂਦਾ ਸੀ ,
ਨਹੀਂ ਕਦਰ ਕੋਈ ਵੀ ਪਈ ਨਹੀਂ ਭਾਵੇਂ ਜੋ ਕਹਿੰਦੇ ਸੀ ਉਹ ਕਰ ਜਾਂਦਾ ਸੀ,
.. Read more >>
ਕਹਿੰਦੀ ਉਹ ਤਾਂ ਤੈਨੂੰ ਕਦੋਂ ਦੀ ਭੁੱਲ ਗਈ ਜੀਹਨੂੰ ਖਿਆਲਾਂ ਚ ਯਾਦ ਰੱਖੀਂ ਬੈਠਾ,
ਖੋਰੇ ਕਿੱਥੇ ਮੇਲੇ ਹੋਣੇ ਉਹਦੇ ਤੇਰੇ ਨਾਲ ਜੀਹਦੇ ਨਾਲ ਜ਼ਿੰਦਗੀ ਜੀਣ ਦੇ ਸਵਾਦ ਰੱਖੀ ਬੈਠਾ,
ਪਿਉ ਤੇਰੇ ਨੂੰ ਸ਼ਰਾਬ ਖਾ ਗਈ ਤੈਨੂੰ ਪੁੱਤਰਾਂ ਚਿੱਟਾ .. .. Read more >>
ਸੂਰਜ ਦੀਆਂ ਕਿਰਨਾਂ ਤੋਂ ਚੰਨ ਦੇ ਪਰਛਾਵੇਂ ਲਿਖੇ ਪਰ ਪਰਵਾਤ ਲਿਖਣੇਂ ਭੁੱਲ ਗਿਆ,
ਖ਼ੁਦ ਨੂੰ ਇਹਨਾਂ ਪੱਥਰ ਬਣਾ ਲਿਆ ਮੈਂ ਕਿ ਜਜ਼ਬਾਤ ਲਿਖਣੇਂ ਭੁੱਲ ਗਿਆ।
ਫਿੱਕ ਇੰਨਾ ਕ ਪੈ ਗਿਆ ਦੋਨਾਂ ਚ ਕਿ ਜੀਹਨੂੰ ਰੱਬ ਕੋਲੋਂ ਮੰਗਦਾ ਹੁੰਦਾ ਸੀ ਹੁਣ ਉਹਨੂੰ ਭੁੱਲਣ ਦੀ ਦੁਆ ਕਰਦਾ ਹਾਂ।