ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੱਚੇ ਹੋਣ ਦਾ ਸੀ ਹੰਕਾਰ ਸਿਰ ਤੇ ਝੂਠ ਦੇ ਮੂਹਰੇ ਤਾਂ ਝੁਕਣਾ ਸੀ ਨਾ ,
ਆਖਿਰ ਕਦੋਂ ਤੱਕ ਟੁੱਟਦਾ ਰਹਿੰਦਾ ਕਿਸੇ ਦਿਨ ਤਾਂ ਮੁੱਕਣਾ ਸੀ ਨਾ ।
ਹਰ ਮੋੜ ਤੇ ਖਿਲਰਿਆ ਪਿਆ ਭਾਂਤ ਭਾਂਤ ਦਾ ਕੱਚ
ਸੱਚੇ ਅੱਜ ਕੱਲ੍ਹ ਝੂਠ ਬੋਲਦੇ ਝੂਠੇ ਬੋਲਣ ਸੱਚ ।
ਚੰਗਾ ਹਾਣੀ ਤੇ ਅੰਮ੍ਰਿਤ ਵੇਲੇ ਦੀ ਬਾਣੀ
ਕਿਸੇ ਚੰਗੇ ਕਰਮਾਂ ਨੂੰ ਹੀ ਨਸੀਬ ਹੁੰਦੇ ਆ ।
💐🌹
ਜਿਉਂਦੇ ਜੀਅ ਤਾਂ ਕੁਝ ਦੇ ਨਹੀਂ ਸੀ ਸਕਦਾ ਪਰ ਚਾਹੁਣ ਵਾਲਿਆਂ ਲਈ ਮਰ ਜਾਂਦਾ ਸੀ ,
ਲੱਖ ਕੋਈ ਮਾੜੀ ਕਰ ਜੇ ਕੁਝ ਬੋਲਦਾ ਨਹੀਂ ਸੀ ਬਸ ਅੰਦਰੋਂ ਅੰਦਰੀ ਭਰ ਜਾਂਦਾ ਸੀ ,
ਨਹੀਂ ਕਦਰ ਕੋਈ ਵੀ ਪਈ ਨਹੀਂ ਭਾਵੇਂ ਜੋ ਕਹਿੰਦੇ ਸੀ ਉਹ ਕਰ ਜਾਂਦਾ ਸੀ,
.. Read more >>
ਕਹਿੰਦੀ ਉਹ ਤਾਂ ਤੈਨੂੰ ਕਦੋਂ ਦੀ ਭੁੱਲ ਗਈ ਜੀਹਨੂੰ ਖਿਆਲਾਂ ਚ ਯਾਦ ਰੱਖੀਂ ਬੈਠਾ,
ਖੋਰੇ ਕਿੱਥੇ ਮੇਲੇ ਹੋਣੇ ਉਹਦੇ ਤੇਰੇ ਨਾਲ ਜੀਹਦੇ ਨਾਲ ਜ਼ਿੰਦਗੀ ਜੀਣ ਦੇ ਸਵਾਦ ਰੱਖੀ ਬੈਠਾ,
ਪਿਉ ਤੇਰੇ ਨੂੰ ਸ਼ਰਾਬ ਖਾ ਗਈ ਤੈਨੂੰ ਪੁੱਤਰਾਂ ਚਿੱਟਾ .. .. Read more >>
ਬਚਪਨ ਚ ਪੜਿਆ ਸੀ ਕਿ ਭਲਾਈ ਕਰਨ ਵਾਲੇ ਦਾ ਵੀ ਭਲਾ ਹੀ ਹੁੰਦਾ
ਚੰਗਿਆਈ ਚ ਯਕੀਨ ਸੀ ਇਸ ਲਈ ਕਿਤਾਬਾਂ ਸੱਚਾਈ ਦੀਆਂ ਪੜਦੇ ਰਹੇ,
ਲੋਕ ਕਦਮ ਮੇਰੇ ਤੇ ਕਦਮ ਰੱਖ ਕੇ ਸਾਡੀ ਹਿੱਕ ਤੇ ਪਿਆਰ ਦਾ ਜਾਲ ਬਿਛਾ ਗਏ
ਤੇ ਬੇਈਮਾਨੀ ਨਾਲ ਹੌਲੀ -ਹੌਲੀ ਪੌ .. .. Read more >>
ਸੂਰਜ ਦੀਆਂ ਕਿਰਨਾਂ ਤੋਂ ਚੰਨ ਦੇ ਪਰਛਾਵੇਂ ਲਿਖੇ ਪਰ ਪਰਵਾਤ ਲਿਖਣੇਂ ਭੁੱਲ ਗਿਆ,
ਖ਼ੁਦ ਨੂੰ ਇਹਨਾਂ ਪੱਥਰ ਬਣਾ ਲਿਆ ਮੈਂ ਕਿ ਜਜ਼ਬਾਤ ਲਿਖਣੇਂ ਭੁੱਲ ਗਿਆ।
ਕਰੋੜਾਂ ਰੁਪਏ ਚ ਸੀ ਕੋਲ ਮੈਂ ਤਾਂ ਵੀ ਚਾਹੁੰਦਾ ਸੀ ਕਿ ਮੇਰਾ ਹੋਰ ਨਾਮ ਤੇ ਹਰ ਰਾਹ ਹੋਵੇ,
ਦੂਜੇ ਪਾਸੇ ਇੱਕ ਗ਼ਰੀਬ ਗ਼ਰੀਬੀ ਚ ਪਲ ਕੇ ਵੀ ਇੰਨਾ ਖੁਸ਼ ਸੀ ਜਿਵੇਂ ਬਾਦਸ਼ਾਹ ਹੋਵੇ।
ਜਦੋਂ ਥੱਕ ਗਿਆ ਹਾਰ-ਹਾਰ ਕੇ ,ਮੈਂ ਕਰਕੇ ਸਬਰ ਆਪਣੀ ਕਿਸਮਤ ਹੀ ਫ਼ਿੱਕੀ ਕਰ ਤੀ ,
ਦੇਖ ਗ਼ਰੀਬੀ ਚ ਜੰਮਿਆ ਸੀ ਤੇ ਗਰੀਬ ਹੀ ਮਰ ਕੇ ਆਪਦੀ ਗ਼ਰੀਬੀ ਵੀ ਮਿੱਟੀ ਕਰ ਤੀ ।