ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਰਨਾ ਏਂ ਗੱਲ ਦਿਖਾਵੇ ਵਾਲੀ,
ਮਾੜੀ ਗੱਲ ਐ
ਰੱਖੇਂ ਨੀਅਤ ਛਲਾਵੇ ਵਾਲੀ,
ਮਾੜੀ ਗੱਲ ਐ
ਪਾਵੇਂ ਵੰਡੀਆਂ ਮਿਣ-ਮਿਣ ਗਿੱਠਾਂ,
ਕਰਦਾ ਨਹੀਂ ਰਲਾਵੇ ਵਾਲੀ
ਮਾੜੀ ਗੱਲ ਐ
ਮੁਹੱਬਤ ਵਾਲੇ ਹੱਕ ਵੀ ਰੱਖੇਂ,
ਨਾਲੇ ਕਰੇਂ ਡਰਾ .. .. Read more >>
"ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ ਛੱਡਾਂਗੇ,
ਭਰੇ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ ਛੱਡਾਂਗੇ।
ਅਜੇ ਤਾਂ ਰਿਜਕ ਦੀ ਔਖੀ ਚੜ੍ਹਾਈ ਰੋਜ਼ ਚੜ੍ਹਦੇ ਹਾਂ ,
ਮਿਲੀ ਜੇ ਵਿਹਲ ਆਪਾਂ ਵੀ ਕਬੂਤਰ ਪਾਲ ਛੱਡਾਂਗੇ "
ਕੰਨਾਂ ਵਿੱਚ ਮੁੰਦਰਾਂ ਸੌਂਕ ਸ਼ੁਕੀਨੀਆਂ ਦਾ
ਕੰਨ ਪੜਵਾਇਆ ਵੀ ਮਿਲਦੇ ਜੋਗ ਨਹੀਂ
ਬਿਨਾਂ ਅੱਖਾਂ ਵਾਲੇ ਉਹ ਕੁਛ ਦੇਖ ਲੈਂਦੇ
ਜੋ ਅੱਖਾਂ ਵਾਲਿਆਂ ਦੇ ਵੱਸ ਦਾ ਰੋਗ ਨਹੀਂ।
ਕੁਝ ਰੁੱਖ ਮੈਨੂੰ ਪੁੱਤ ਲੱਗਦੇ ,
ਕੁਝ ਰੁੱਖ ਲੱਗਦੇ ਮਾਂਵਾਂ ।
ਕੁਝ ਰੁੱਖ ਨੂਹਾਂ ਧੀਆ ਲੱਗਦੇ ,
ਕੁਝ ਰੁੱਖ ਵਾਂਗ ਭਰਾਵਾਂ ।
ਕੁਝ ਰੁੱਖ ਮੇਰੇ ਬਾਬੇ ਵਾਕਣ,
ਪੱਤਰ ਟਾਵਾਂ ਟਾਵਾਂ ।
ਕੁਝ ਰੁੱਖ ਮੇਰੀ ਦਾਦੀ ਵਰਗੇ ,
ਚੂਰੀ ਪਾ .. .. Read more >>
ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ।
ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ
ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ।
.. Read more >>
#ਲੰਗੜਾ ਪੰਜਾਬ
ਜਾਤ-ਬਰਾਦਰੀਆਂ ਵਿੱਚ ਕਿਉਂ, ਪਾ ਦਿੱਤਾ ਝਗੜਾ?
ਪੰਜਾਬ ਨੂੰ ਰੰਗਲਾ ਕਰਨਾ ਕੀ, ਕਰ ਦਿੱਤਾ ਲੰਗੜਾ।
ਮੁਫ਼ਤ-ਮੁਫ਼ਤ ਦੇ ਚੱਕਰ ਵਿੱਚ, ਲਾ ਦਿਓ ਨਾ ਰਗੜਾ,
ਧੀ-ਪੁੱਤ ਟੁਰ ਗਏ ਬਾਹਰ ਨੂੰ, ਕੌਣ ਪਾਊ ਭੰਗੜਾ?
ਬਿਜਲੀ .. .. Read more >>
ਕਦੇ ਕਦੇ ਜਜ਼ਬਾਤੀ ਹੋਕੇ, ਸ਼ੋਰ ਵੀ ਕਰਕੇ ਦੇਖੀਦਾ,
ਰੋਜ਼-ਮਰਾ ਦੀ ਜ਼ਿੰਦਗੀ ਤੋਂ ਹਟ,ਹੋਰ ਵੀ ਕਰਕੇ ਦੇਖੀਦਾ।
ਬਹੁਤੇ ਰੌਲ਼ੇ ਗੌਲੇ ਵਿੱਚ ਵੀ,ਸਬਰਾਂ ਦੇ ਘੁੱਟ ਭਰ ਲਈਦੇ,
ਕਦੇ ਕਦਾਈਂ ਹਰ ਆਮ ਲਈ , ਗੌਰ ਵੀ ਕਰਕੇ ਦੇਖੀਦਾ।
ਜਦੋ .. .. Read more >>
ਕਦੇ ਕਦਾਈਂ ਪੌਣਾਂ ਦੇ ਵਿੱਚ ਰਲ ਜਾਵਾਂ , ਦਿਲ ਕਰਦੈ
ਮੈ ਮਿੱਟੀ ਇਸ ਮਿੱਟੀ ਵਿੱਚ ਹੀ ਢਲ ਜਾਵਾਂ , ਦਿਲ ਕਰਦੈ
ਜਿਉਣਾ ਸਿੱਖ ਲਿਆ ਇਸ਼ਕ ਤੇਰੇ ਤੋਂ , ਹੁਣ ਤਾਂ ਸੁਣ ਧੀਮਾਨਾ
ਤੇਰੇ ਹਰ ਇੱਕ ਸ਼ੇਅਰ ਦੇ ਉੱਤੋਂ ਮਰ ਜਾਵਾਂ , ਦਿਲ ਕਰਦੈ
.. .. Read more >>
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ।
ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ,
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ।
ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ,
ਕਿ .. .. Read more >>